19 ਜੂਨ (ਪੰਜਾਬੀ ਖਬਰਨਾਮਾ):ਸਾਨੂੰ ਸਿਹਤਮੰਦ ਰਹਿਣ ਲਈ ਕਈ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਪੌਦਿਆਂ ਵਿਚ ਇਹ ਤੱਤ ਪਾਏ ਜਾਂਦੇ ਹਨ। ਆਯੁਰਵੇਦ ਵਿਚ ਵੀ ਬਹੁਤ ਸਾਰੇ ਪੌਦਿਆਂ ਨੂੰ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆ ਗਿਆ ਹੈ। ਇਨ੍ਹਾਂ ਦੇ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਠੀਕ ਹੁੰਦੀਆਂ ਹਨ। ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਔਸ਼ਧੀ ਗੁਣਾਂ ਨਾਲ ਭਰਪੂਰ ਇਕ ਪੌਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਪੌਦੇ ਦਾ ਨਾਂ ਵਾਟਰ ਹਾਈਸੀਨਥ ਹੈ। ਇਹ ਪੌਦਾ ਪਾਣੀ ਵਿਚ ਉੱਗਦਾ ਹੈ ਤੇ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਦਾ ਸੇਵਨ ਕਰਕੇ ਤੁਸੀਂ ਕਈ ਗੰਭੀਰ ਬਿਮਾਰੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਜ਼ਿਲ੍ਹਾ ਹਸਪਤਾਲ ਬਾਰਾਬੰਕੀ ਦੇ ਡਾਕਟਰ ਅਮਿਤ ਵਰਮਾ ਨੇ ਦੱਸਿਆ ਕਿ ਪਾਣੀ ਵਿਚ ਉੱਗਣ ਵਾਲੇ ਇਸ ਪੌਦੇ ਵਿਚ ਮੈਂਗਨੀਜ਼, ਫੋਲੇਟ, ਕੈਲਸ਼ੀਅਮ, ਥਿਆਮਿਨ, ਵਿਟਾਮਿਨ ਈ, ਸੋਡੀਅਮ ਆਦਿ ਤੱਤਾਂ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸਦਾ ਸੇਵਨ ਕਰਨ ਨਾਲ ਵਾਲਾਂ ਦੀਆਂ ਸਮੱਸਿਆਵਾਂ, ਚਮੜੀ ਦੀਆਂ ਸਮੱਸਿਆਵਾਂ, ਕੈਂਸਰ ਅਤੇ ਅਸਥਮਾ ਆਦਿ ਦੀ ਸਮੱਸਿਆ ਠੀਕ ਹੁੰਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਿਚ ਵਿਟਾਮਿਨ ਸੀ ਦੀ ਭਰੂਪਰ ਮਾਤਰਾਂ ਹੁੰਦੀ ਹੈ। ਵਿਟਾਮਿਨ ਸੀ ਦਮੇ ਦੇ ਮਰੀਜ਼ਾਂ ਲਈ ਬਹੁਤ ਚੰਗਾ ਹੁੰਦਾ ਹੈ। ਇਸ ਕਰਕੇ ਵਾਟਰ ਹਾਈਸੀਨਥ ਨੂੰ ਦਮੇਂ ਜਾਂ ਅਸਥਮੇਂ ਦੇ ਮਰੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਇਸ ਪੌਦੇ ਵਿਚ ਕੈਂਸਰ ਵਿਰੋਧੀ ਤੱਤ ਵੀ ਪਾਏ ਜਾਂਦੇ ਹਨ। ਜੋ ਕਿ ਸਾਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਂਦੇ ਹਨ।
ਜਿੰਨਾਂ ਲੋਕਾਂ ਨੂੰ ਵਾਲਾਂ ਸੰਬੰਧੀ ਸਮੱਸਿਆ ਆ ਰਹੀਆਂ ਹਨ। ਵਾਲ ਵਧੇਰੇ ਝੜ ਰਹੇ ਹਨ ਜਾਂ ਫਿਰ ਡੈਂਡਰਫ ਦੀ ਸਮੱਸਿਆ ਆ ਰਹੀ ਹੈ, ਉਨ੍ਹਾਂ ਨੂੰ ਇਸਦਾ ਸੇਵਨ ਲਾਜ਼ਮੀ ਕਰਨਾ ਚਾਹੀਦਾ ਹੋੈ। ਇਸਦਾ ਸੇਵਨ ਕਰਨ ਨਾਲ ਵਾਲ ਲੰਮ ਤੇ ਘਣੇ ਹੁੰਦੇ ਹਨ। ਇਸਦੇ ਨਾਲ ਹੀ ਇਸਨੂੰ ਸਕਿਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਸਕਿਨ ਸੰਬੰਧੀ ਕੋਈ ਵੀ ਸਮੱਸਿਆ ਆ ਰਹੀ ਹੈ, ਤਾਂ ਤੁਹਾਨੂੰ ਵਾਟਰ ਹਾਈਸੀਨਥ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਕਿ ਸਕਿੰਨ ਦੀ ਸਮੱਸਿਆਵਾਂ ਨੂੰ ਠੀਕ ਕਰਦੇ ਹਨ। ਇਸਦੀ ਵਰਤੋਂ ਕਰਨ ਨਾਲ ਚਿਹਰੇ ਦੀ ਸੋਜ ਵੀ ਠੀਕ ਹੁੰਦੀ ਹੈ।