ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ) : ਬਾਲੀਵੁੱਡ ਦੀ ਹੌਟ ਜੋੜੀ ਮੰਨੇ ਜਾਣ ਵਾਲੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਪਿਆਰੀ ਬੇਟੀ ਰਾਹਾ ਨੂੰ ਵੀ ਲੋਕ ਪਿਆਰ ਕਰਦੇ ਹਨ। ਇਸ ਜੋੜੇ ਨੂੰ ਹਾਲ ਹੀ ‘ਚ ਇਕ ਫੁੱਟਬਾਲ ਮੈਚ ‘ਚ ਦੇਖਿਆ ਗਿਆ ਸੀ, ਜਿੱਥੇ ਦੋਵੇਂ ਰਣਬੀਰ ਕਪੂਰ ਦੀ ਟੀਮ ਨੂੰ ਸਪੋਰਟ ਕਰਨ ਪਹੁੰਚੇ ਸਨ। ਰਾਹਾ ਨਾਲ ਰਣਬੀਰ ਅਤੇ ਆਲੀਆ ਦੀ ਇੱਕ ਕਿਊਟ ਵੀਡੀਓ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਹ ਵੀਡੀਓ ਜਾਮਨਗਰ ਦਾ ਦੱਸਿਆ ਜਾ ਰਿਹਾ ਹੈ।