01 ਜੁਲਾਈ (ਪੰਜਾਬੀ ਖ਼ਬਰਨਾਮਾ): ਜੇਕਰ ਤੁਹਾਡਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਪੰਜਾਬ ਨੈਸ਼ਨਲ ਬੈਂਕ (PNB) ‘ਚ ਬੱਚਤ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਜੂਨ ‘ਚ ਸਾਰੇ ਗਾਹਕਾਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਸੀ। ਬੈਂਕ ਨੇ ਕਿਹਾ ਸੀ ਕਿ ਉਹ 1 ਜੁਲਾਈ ਤੋਂ ਕੁਝ ਖਾਸ ਬਚਤ ਖਾਤੇ ਬੰਦ ਕਰ ਦੇਵੇਗਾ। ਅੱਜ 1 ਜੁਲਾਈ ਯਾਨੀ ਅੱਜ ਕਈ PNB ਬਚਤ ਖਾਤੇ ਬੰਦ ਕਰ ਦਿੱਤੇ ਗਏ ਹਨ।

ਕਿਹੜੇ ਬਚਤ ਖਾਤੇ ਹੋਣਗੇ ਬੰਦ

ਬੈਂਕ ਨੇ ਕਿਹਾ ਸੀ ਕਿ ਕਈ ਬਚਤ ਖਾਤਿਆਂ ‘ਚ ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਅਜਿਹੇ ‘ਚ ਬੈਂਕ ਨੇ ਉਨ੍ਹਾਂ ਖਾਤਿਆਂ ਨੂੰ ਬੰਦ ਕਰ ਦਿੱਤਾ ਜੋ ਪਿਛਲੇ 3 ਸਾਲਾਂ ਤੋਂ ਐਕਟਿਵ ਨਹੀਂ ਹਨ। ਇਸ ਦਾ ਮਤਲਬ ਹੈ ਕਿ ਬੈਂਕ ਨੇ ਉਨ੍ਹਾਂ ਬੈਂਕ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ ਜਿਨ੍ਹਾਂ ਵਿਚ ਜਾਂ ਤਾਂ ਜ਼ੀਰੋ ਬੈਲੇਂਸ ਹੈ ਜਾਂ ਤਿੰਨ ਸਾਲਾਂ ਤੋਂ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਹੈ।

ਬੈਂਕ ਨੇ ਸਕਿਓਰਿਟੀ ਰਿਸਕ ਤੋਂ ਬਚਣ ਲਈ ਇਹ ਫੈਸਲਾ ਲਿਆ ਸੀ। ਕਈ ਵਾਰ ਧੋਖੇਬਾਜ਼ ਧੋਖਾਧੜੀ ਲਈ ਇੱਕੋ ਜਿਹੇ ਖਾਤਿਆਂ ਦੀ ਵਰਤੋਂ ਕਰਦੇ ਹਨ। ਅਜਿਹੇ ‘ਚ ਬੈਂਕਿੰਗ ਧੋਖਾਧੜੀ ਨੂੰ ਘਟਾਉਣ ਲਈ PNB ਨੇ ਇਹ ਕਦਮ ਚੁੱਕਿਆ ਹੈ।

ਇਹ ਖਾਤੇ ਨਹੀਂ ਹੋਣਗੇ ਬੰਦ

  • ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬਚਤ ਖਾਤੇ ਕਿਸੇ ਵੀ ਡੀਮੈਟ ਖਾਤੇ ਜਾਂ ਲਾਕਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ।
  • ਇਸ ਤੋਂ ਇਲਾਵਾ ਵਿਦਿਆਰਥੀਆਂ ਤੇ ਨਾਬਾਲਗਾਂ ਦੇ ਖਾਤੇ ਵੀ ਬੰਦ ਨਹੀਂ ਕੀਤੇ ਜਾਣਗੇ।
  • PMJJBY, PMSBY, SSY, APY ਜਾਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਵਰਗੀਆਂ ਸਰਕਾਰੀ ਸਕੀਮਾਂ ਲਈ ਖੋਲ੍ਹੇ ਗਏ ਖਾਤੇ ਵੀ ਐਕਟਿਵ ਰਹਿਣਗੇ।
  • ਜੇਕਰ ਕੋਈ ਬਚਤ ਖਾਤਾ ਅਦਾਲਤ, ਟੈਕਸ ਵਿਭਾਗ ਜਾਂ ਕਿਸੇ ਅਥਾਰਟੀ ਵੱਲੋਂ ਫ੍ਰੀਜ਼ ਕੀਤਾ ਗਿਆ ਹੈ, ਤਾਂ ਉਸ ਨੂੰ ਵੀ ਬੰਦ ਨਹੀਂ ਕੀਤਾ ਜਾਵੇਗਾ।

ਖਾਤੇ ਨੂੰ ਐਕਟੀਵੇਟ ਕਰਨ ਲਈ ਕੀ ਕਰੀਏ

ਜੇਕਰ ਤੁਹਾਡਾ ਬੱਚਤ ਖਾਤਾ ਬੰਦ ਹੋ ਜਾਂਦਾ ਹੈ ਤੇ ਤੁਸੀਂ ਇਸਨੂੰ ਮੁੜ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਆਪਣੀ ਬੈਂਕ ਸ਼ਾਖਾ ‘ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਆਪਣੇ ਬੈਂਕ ਖਾਤੇ ਦਾ ਕੇਵਾਈਸੀ ਕਰਵਾਉਣਾ ਹੋਵੇਗਾ ਤੇ ਕੇਵਾਈਸੀ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ।

ਕੇਵਾਈਸੀ ਲਈ, ਖਾਤਾ ਧਾਰਕ ਨੂੰ ਪੈਨ ਕਾਰਡ, ਆਧਾਰ ਕਾਰਡ, ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਵਰਗੇ ਆਈਡੀ ਪਰੂਫ਼ ਪ੍ਰਦਾਨ ਕਰਨੇ ਹੋਣਗੇ। ਇਸ ਤੋਂ ਇਲਾਵਾ ਐਡਰੈੱਸ ਪਰੂਫ ਦਸਤਾਵੇਜ਼ ਦੀ ਕਾਪੀ ਵੀ ਦੇਣੀ ਹੋਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।