ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 20 ਮਈ : Pre-Diabetes : ਅੱਜ ਦੀ ਗੈਰ-ਸਿਹਤਮੰਦ ਜੀਵਨਸ਼ੈਲੀ ‘ਚ ਲੋਕ ਸਭ ਤੋਂ ਵੱਧ ਜਿਸ ਬਿਮਾਰੀ ਦੀ ਲਪੇਟ ‘ਚ ਆ ਰਹੇ ਹਨ, ਉਹ ਹੈ ਡਾਇਬਿਟੀਜ਼। ਆਮ ਤੌਰ ‘ਤੇ ਬਹੁਤ ਸਾਰੇ ਲੋਕ ਇਸ ਬਾਰੇ ਜਾਣਦੇ ਹਨ ਪਰ ਅੱਜ ਅਸੀਂ ਤੁਹਾਨੂੰ ਪ੍ਰੀ-ਡਾਇਬੀਟੀਜ਼ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। ਇਸ ਲੇਖ ਵਿਚ ਤੁਸੀਂ ਜਾਣ ਸਕੋਗੇ ਕਿ ਸਰੀਰ ‘ਚ ਇਸ ਦੇ ਲੱਛਣ ਕਿਵੇਂ ਦਿਖਾਈ ਦਿੰਦੇ ਹਨ ਤੇ ਤੁਸੀਂ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ। ਇੰਨਾ ਹੀ ਨਹੀਂ, ਅਸੀਂ ਤੁਹਾਨੂੰ ਡਾਇਬਟੀਜ਼ ਤੇ ਪ੍ਰੀ-ਡਾਇਬੀਟੀਜ਼ ਵਿਚਲੇ ਫਰਕ ਨੂੰ ਸਰਲ ਸ਼ਬਦਾਂ ‘ਚ ਸਮਝਾਵਾਂਗੇ। ਆਓ ਜਾਣੀਏ…
ਪ੍ਰੀ-ਡਾਇਬੀਟੀਜ਼ ਕੀ ਹੈ?
ਪ੍ਰੀ-ਡਾਇਬੀਟੀਜ਼ ਨੂੰ ਡਾਇਬਿਟੀਜ਼ ਦੀ ਬਾਰਡਰਲਾਈਨ ਕਿਹਾ ਜਾ ਸਕਦਾ ਹੈ, ਪਰ ਜੇਕਰ ਇਸ ਨਾਲ ਜੁੜੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਭੁੱਲ ਕੀਤੀ ਜਾਵੇ ਤਾਂ ਡਾਇਬਿਟੀਜ਼ ਦੇ ਮਰੀਜ਼ ਬਣਨ ‘ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਪ੍ਰੀ-ਡਾਇਬੀਟੀਜ਼ ‘ਚ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਰਹਿੰਦਾ ਹੈ, ਪਰ ਇੰਨਾ ਨਹੀਂ ਕਿ ਇਸਨੂੰ ਸ਼ੂਗਰ ਦੀ ਸ਼੍ਰੇਣੀ ‘ਚ ਗਿਣਿਆ ਜਾਵੇ। ਅਜਿਹੀ ਸਥਿਤੀ ‘ਚ ਪਛਾਣ ਕਰਨਾ ਬੇਸ਼ੱਕ ਮੁਸ਼ਕਲ ਹੁੰਦਾ ਹੈ ਪਰ ਸਰੀਰ ‘ਚ ਦਿਖਾਈ ਦੇਣ ਵਾਲੇ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰਿਓ। ਆਓ ਜਾਣੀਏ…
ਪ੍ਰੀ-ਡਾਇਬੀਟੀਜ਼ ਦੇ ਲੱਛਣ
ਧੁੰਦਲਾ ਨਜ਼ਰ ਆਉਮਾ
ਜ਼ਿਆਦਾ ਭੁੱਖ ਲੱਗਣੀ
ਵਾਰ-ਵਾਰ ਪਿਸ਼ਾਬ ਆਉਣਾ
ਹੱਥਾਂ-ਪੈਰਾਂ ਦਾ ਸੁੰਨ ਹੋਣਾ
ਬੇਵਜ੍ਹਾ ਥਕਾਵਟ
ਤੇਜ਼ੀ ਨਾਲ ਵਜ਼ਨ ਘਟਣਾ
ਸੱਟਾਂ ਨੂੰ ਠੀਕ ਹੋਣ ‘ਚ ਜ਼ਿਆਦਾ ਸਮਾਂ ਲੱਗਣਾ
ਪ੍ਰੀ-ਡਾਇਬੀਟੀਜ਼ ਤੇ ਡਾਇਬਿਟੀਜ਼ ‘ਚ ਅੰਤਰ
ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ‘ਚ ਜਿੱਥੇ ਰਹਿਣ-ਸਹਿਣ ਤੇ ਖਾਣ-ਪੀਣ ਦਾ ਪੂਰਾ ਸ਼ਡਿਊਲ ਵਿਗੜ ਚੁੱਕਾ ਹੈ। ਅਜਿਹੇ ‘ਚ, ਡਾਇਬਿਟੀਜ਼ ਇਕ ਆਮ ਬਿਮਾਰੀ ਬਣ ਗਈ ਹੈ। ਇਸ ‘ਚ ਸਰੀਰ ਦਾ ਇਨਸੁਲਿਨ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਬਲੱਡ ਸ਼ੂਗਰ ਲੈਵਲ ‘ਚ ਵਾਧਾ ਦੇਖਣ ਨੂੰ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਡਾਇਬੀਟੀਜ਼ ‘ਚ ਫਾਸਟਿੰਗ ਪਲਾਜ਼ਮਾ 126 mg/dl ਤੋਂ ਵੱਧ ਜਾਂਦਾ ਹੈ, ਜਦੋਂ ਕਿ ਪ੍ਰੀ-ਡਾਇਬੀਟੀਜ਼ ‘ਚ ਇਹ ਅੰਕੜਾ 100 ਤੋਂ 125 mg/dl ਦੇ ਵਿਚਕਾਰ ਦੇਖਿਆ ਜਾਂਦਾ ਹੈ। ਅਜਿਹੀ ਸਥਿਤੀ ‘ਚ, ਪ੍ਰੀ-ਡਾਇਬੀਟੀਜ਼ ਦੇ ਮਾਮਲੇ ‘ਚ ਵੀ ਤੁਸੀਂ ਆਪਣੀ ਜੀਵਨ ਸ਼ੈਲੀ ‘ਚ ਕੁਝ ਮਹੱਤਵਪੂਰਨ ਬਦਲਾਅ ਕਰਕੇ ਆਪਣੇ ਆਪ ਨੂੰ ਸ਼ੂਗਰ ਹੋਣ ਤੋਂ ਬਚਾ ਸਕਦੇ ਹੋ। ਹੁਣ ਅਸੀਂ ਤੁਹਾਨੂੰ ਇਸ ਨੂੰ ਕੰਟਰੋਲ ਕਰਨ ਦੇ ਤਰੀਕੇ ਦੱਸਦੇ ਹਾਂ।
ਪ੍ਰੀ-ਡਾਇਬੀਟੀਜ਼ ‘ਚ ਕੀ ਕਰਨਾ ਹੈ?
- ਪ੍ਰੀ-ਡਾਇਬੀਟੀਜ਼ ‘ਚ ਸਾਵਧਾਨ ਰਹਿਣ ਨਾਲ ਬਾਅਦ ‘ਚ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਸਿਗਰਟਨੋਸ਼ੀ ਤੋਂ ਦੂਰ ਰਹਿਣਾ ਹੋਵੇਗਾ ਤੇ ਜੇਕਰ ਤੁਹਾਨੂੰ ਇਹ ਆਦਤ ਹੈ ਤਾਂ ਧਿਆਨ ਰੱਖੋ ਕਿ ਇਹ ਬਹੁਤ ਨੁਕਸਾਨਦਾਇਕ ਹੈ।
- ਤੁਸੀਂ ਆਪਣੀ ਖੁਰਾਕ ‘ਚ ਹਰੀਆਂ ਪੱਤੇਦਾਰ ਸਬਜ਼ੀਆਂ, ਫਾਈਬਰ ਨਾਲ ਭਰਪੂਰ ਫਲ ਤੇ ਪ੍ਰੋਟੀਨ ਲਈ ਵੱਖ-ਵੱਖ ਦਾਲਾਂ ਨੂੰ ਸ਼ਾਮਲ ਕਰ ਕੇ ਵੀ ਸ਼ੂਗਰ ਦੇ ਜੋਖ਼ਮ ਨੂੰ ਘਟਾ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਸ਼ੂਗਰੀ ਡ੍ਰਿੰਕਸ ਤੋਂ ਪਰਹੇਜ਼ ਕਰਨਾ ਪਵੇਗਾ।
- ਯੋਗਾ ਤੇ ਕਸਰਤ ਦੀ ਮਦਦ ਨਾਲ ਪ੍ਰੀ-ਡਾਇਬੀਟੀਜ਼ ਨੂੰ ਵੀ ਡਾਇਬਿਟੀਜ਼ ‘ਚ ਬਦਲਣ ਤੋਂ ਰੋਕਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰੀਰਕ ਗਤੀਵਿਧੀਆਂ ਵਧਾਉਣ ਨਾਲ ਨਾ ਸਿਰਫ ਸਰੀਰ ‘ਚ ਇਨਸੁਲਿਨ ਦੇ ਕੰਮਕਾਜ ‘ਚ ਸੁਧਾਰ ਹੋ ਸਕਦਾ ਹੈ, ਬਲਕਿ ਇਸ ਨਾਲ ਭਾਰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
- ਜਦੋਂ ਸਰੀਰ ‘ਚ ਪ੍ਰੀ-ਡਾਇਬਟੀਜ਼ ਨਾਲ ਸਬੰਧਤ ਲੱਛਣ ਦਿਖਾਈ ਦੇਣ ਤਾਂ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖ ਸਕਦੇ ਹੋ।