ਅੰਮ੍ਰਿਤਸਰ 16 ਮਈ 2024 (ਪੰਜਾਬੀ ਖਬਰਨਾਮਾ) : ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਇਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਪ ਦਾ ਪਰਿਵਾਰ ਲਗਾਤਾਰ ਵੱਧ ਰਿਹਾ ਹੈ। ਜਿਸਦਾ ਸਬੂਤ ਅੱਜ ਜੰਡਿਆਲਾ ਹਲਕੇ ਵਿਚ ਪੈਂਦਾ ਪਿੰਡ ਖਜਾਲਾ ਦੇ ਸਮੂਹ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਅਤੇ ਸਾਰਾ ਪਿੰਡ ਹੀ ਇਕ ਪਾਸੜ ਹੋ ਨਿੱਬੜਿਆ ਹੈ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਪੰਜਾਬ ਨੇ ਖਜਾਲਾ ਪਿੰਡ ਦੇ ਸਮੂਹ ਲੋਕਾਂ ਨੂੰ ਆਪ ਵਿੱਚ ਸ਼ਾਮਲ ਕਰਦੇ ਸਮੇਂ ਕੀਤਾ। ਉਨਾਂ ਕਿਹਾ ਕਿ ਪਿੰਡ ਖਜਾਲਾ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ, ਸਾਬਕਾ ਸਰਪਚੰ ਗੁਰਬਖਸ਼ ਸਿੰਘ, ਮੈਂਬਰ ਪੰਚਾਇਤ ਰਾਜਵੰਤ ਕੌਰ, ਬੀਰ ਕੌਰ, ਦਲਵਿੰਦਰ ਸਿੰਘ, ਪ੍ਰਤਾਪ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਸਰਦੂਲ ਸਿੰਘ, ਸੁਖਚੈਨ ਸਿੰਘ, ਚਰਨਜੀਤ ਸਿੰਘ, ਪ੍ਰਤਾਪ ਸਿੰਘ, ਬਾਬਾ ਬਲਕਾਰ ਸਿੰਘ, ਸਮ਼ਸੇਰ ਸਿੰਘ, ਮੈਡਮ ਕਰਮਜੀਤ ਕੌਰ ਮੈਂਬਰ ਪੰਚਾਇਤ ਅਤੇ ਹੋਰ ਸਮੂਹ ਪਿੰਡ ਵਾਸੀ ਸ਼ਾਮਲ ਹੋਏ ਹਨ। ਉਨਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਕਿਹਾ ਕਿ ਉਨਾਂ ਦਾ ਪਾਰਟੀ ਵਿੱਚ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।
ਸ: ਈ ਟੀ ਓ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਤਾਂ ਪਿੰਡਾਂ ਵਿੱਚ ਵਰਕਰ ਤੱਕ ਨਹੀਂ ਲਭ ਰਹੇ ਅਤੇ ਹੁਣ ਉਹ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਆਪਣੀ ਤਰਫ਼ ਖਿੱਚ ਰਹੇ ਹਨ। ਉਨਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਨਾਂ ਦੇ ਝੂਠੇ ਲਾਰਿਆਂ ਤੋਂ ਬੱਚ ਕੇ ਰਹੋ। ਉਨਾਂ ਕਿਹਾ ਕਿ ਇਨਾਂ ਪਾਰਟੀਆਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਹੀ ਕਰ ਦਿੱਤਾ ਹੈ ਅਤੇ ਕੇਵਲ ਆਪਣੇ ਪਰਿਵਾਰਾਂ ਦਾ ਹੀ ਵਿਕਾਸ ਕੀਤਾ ਹੈ। ਇਸ ਮੌਕੇ ਪ੍ਰਧਾਨ ਫਤਿਹਪਾਲ ਸਿੰਘ , ਸਰਵਣ ਸਿੰਘ , ਰਜਵੰਤ ਕੌਰ ਹਾਜ਼ਿਰ ਸਨ
