ਬਿਆਸ/ਅੰਮ੍ਰਿਤਸਰ, 13 ਮਾਰਚ 2024 (ਪੰਜਾਬੀ ਖ਼ਬਰਨਾਮਾ) :ਵਿਦੇਸ਼ਾਂ ਵਿਚ ਜਾ ਕੇ ਰੋਟੀ ਰੋਜ਼ੀ ਦੀ ਖਾਤਰ ਵਸੇ ਸਿਖਾਂ ਨੇ ਧਾਰਮਿਕ ਸਭਿਆਚਾਰਕ ਅਤੇ ਆਰਥਕ ਤੌਰ ਤੇ ਆਪਣੀ ਵਖਰੀ ਪਛਾਣ ਬਣਾਈ ਹੈ।ਇਸ ਦੇ ਨਾਲ ਉਥੋਂ ਦੀ ਰਾਜਨੀਤੀ ਵਿਚ ਵੀ ਆਪਣੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ।ਸਿਖਾਂ ਨੇ ਇਹ ਵੀ ਦੱਸਿਆ ਕਿ ਆਪਣੇ ਗੁਰੂ ਦੀ ਸਿਿਖਆ ਅਨੁਸਾਰ ਉਹ ਕੇਵਲ ਆਪਣੇ ਸੁਖਾਂ ਲਈ ਹੀ ਨਹੀਂ ਜਿਊਂਦੇ ਆਪ ਮੁਸ਼ਕਲਾਂ ਵਿਚ ਰਹਿੰਦੇ ਹੋਏ ਵੀ ਦੂਸਰੇ ਲੋਕਾਂ ਦੀਆਂ ਮੁਸ਼ਕਲਾਂ ਲਈ ਅਗੇ ਹੋ ਕੇ ਸ਼ੰਘਰਸ਼ ਕਰਦੇ ਹਨ।ਇਸੇ ਤਰਾਂ ਹੀ ਜਿਲਾ ਤਰਨ ਤਾਰਨ ਅਧੀਨ ਪੈਂਦੇ ਕਸਬਾ ਫਤਿਆਂਬਾਦ ਦੇ ਜੰਮ ਪਲ ਉਘੇ ਸਿਖ ਵਿਦਵਾਨ ਸ੍ਰ ਪ੍ਰਭਦੀਪ ਸਿੰਘ ਯੂ ਕੇ ਨੇ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਤੌਰ ਤੇ ਆਪਣੀ ਬਹੁਤ ਵੱਡੀ ਪਛਾਣ ਬਣਾਈ ਹੈ।ਯੂ ਕੇ ਦੀ ਸੁਰੱਖਿਆ ਫੋਰਸ ਵਿਚ ਨੌਕਰੀ ਕੀਤੀ।ਆਪਣਾ ਰੇਡੀਉ ਸਟੇਸ਼ਨ ਅਤੇ ਸਿੰਘ ਨਾਦ ਟੀ ਵੀ ਚੈਨਲ ਦੁਆਰਾ ਸਿਖਾਂ ਦੇ ਭਖਦੇ ਮਸਲੇ ਮੁਸ਼ਕਲਾਂ,ਧਾਰਮਿਕ ਖੇਤਰ ਵਿਚ ਸੁਆਲਾਂ ਦੇ ਬਾਖੂਬੀ ਜਵਾਬ ਬਹੁਤ ਸਮੇਂ ਸਿਰ ਦਿਤੇ।ਗੁਰਦੁਆਰਿਆਂ ਵਿਚ ਉਹਨਾਂ ਦੇ ਭਾਸ਼ਣਾਂ ਨੂੰ ਸਿਖ ਬਹੁਤ ਧਿਆਨ ਨਾਲ ਸੁਣਦੇ ਹਨ।ਪਿਛਲੇ ਦਿਨਾਂ ਵਿਚ ਯੂ ਕੇ ਦੀ ਸਰਕਾਰ ਨੇ ਲੋਕਾਂ ਤੇ ਨਿਤ ਦੀਆਂ ਵਰਤੋਂ ਵਾਲੀਆਂ ਚੀਜਾਂ ਤੇ ਵੱਡੇ ਟੈਕਸਾਂ ਦਾ ਬੋਝ ਪਾਇਆ ਤਾਂ ਪ੍ਰਭਦੀਪ ਸਿੰਘ ਨੇ ਲੰਡਨ ਦੇ ਮੇਅਰ ਤੱਕ ਅਵਾਜ਼ ਪਹੁੰਚਾਉਣ ਲਈ ਭੁਖ ਹੜਤਾਲ ਰੱਖਕੇ ਸਰਕਾਰ ਦਾ ਧਿਆਨ ਖਿਿਚਆ ਇਸ ਕਰਕੇ ਪੰਜਾਬੀਆਂ ਦੇ ਨਾਲ ਅੰਗਰੇਜ ਵੀ ਬਹੁਤ ਪ੍ਰਭਾਵਿਤ ਹੋ ਕੇ ਪ੍ਰਭਦੀਪ ਸਿੰਘ ਦੇ ਨਾਲ ਸ਼ੰਘਰਸ਼ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਗਏ ਕਿ ਇਕ ਸਿਖ ਸਾਡੇ ਹੱਕਾਂ ਲਈ ਲੜ ਰਿਹਾ ਹੈ।ਹੁਣ ਯੂ ਕੇ ਦੇ ਲੋਕ ਪ੍ਰਭਦੀਪ ਸਿੰਘ ਨੂੰ ਲੀਡਰ ਬਣਾਉਣਾ ਚਾਹੁੰਦੇ ਹਨ।ਰਿਫੌਰਮ ਪਾਰਟੀ ਯੂ ਕੇ ਵੱਲੋਂ ਸੰਸਦੀ ਚੋਣਾਂ ਲਈ ਦੋ ਹਲਕਿਆਂ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ।ਪੱਤਰਕਾਰ ਨਾਲ ਫੋਨ ਤੇ ਗਲਬਾਤ ਕਰਦਿਆਂ ਪ੍ਰਭਦੀਪ ਸਿੰਘ ਨੇ ਕਿ ਉਹ ਸੰਸਦ ਵਿਚ ਸਿਖਾਂ ਅਤੇ ਹੋਰ ਲੋਕਾਂ ਦੀਆਂ ਮੁਸ਼ਕਲਾਂ ਦੀ ਅਵਾਜ ਯੂ ਕੇ ਦੀ ਸੰਸਦ ਵਿਚ ਜੋਰਸ਼ੋਰ ਨਾਲ ਉਠਾਉਣਗੇ।