ਬੱਲੂਆਣਾ 2 ਮਈ(ਪੰਜਾਬੀ ਖ਼ਬਰਨਾਮਾ):ਜ਼ਿਲ੍ਹਾ ਚੋਣ ਅਧਿਕਾਰੀ ਡਾ ਸੇਨੂੰ ਦੁੱਗਲ ਵੱਲੋਂ ਹਲਕਾ ਬੱਲੂਆਣਾ -82 ਵਿਖੇ ਲੋਕ ਸਭਾ ਚੋਣਾਂ 2024 ਵਿੱਚ 100 ਫੀਸਦੀ ਵੋਟ ਪ੍ਰਤੀਸ਼ਤਤਾ ਕਰਨ ਦੇ ਮੰਤਵ ਨਾਲ ਸਹਾਇਕ ਰਿਟਰਨਿੰਗ ਅਫ਼ਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ. ਡੀ. ਸੀ. (ਡੀ.), ਤਹਿਸੀਲਦਾਰ ਸ਼੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸ. ਜਸਵਿੰਦਰ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਹੇਠ ਸਵੀਪ ਪ੍ਰੋਜੈਕਟ ਟੀਮ ਬੱਲੂਆਣਾ ਵੱਲੋਂ ਟੀਮ ਲੀਡਰ ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀ, ਸ਼੍ਰੀ ਅਭੀਜੀਤ ਵਧਵਾ ਸੀਐਚਟੀ, ਸ਼੍ਰੀ ਅਸ਼ਵਨੀ ਮੱਕੜ ਟੀਮ ਮੈਂਬਰ ਅਤੇ ਸ. ਸੁਖਵਿੰਦਰ ਸਿੰਘ ਟੀਮ ਮੈਂਬਰ ਦੇ ਨਾਲ ਹਲਕਾ ਬੱਲੂਆਣਾ ਦੇ ਸਰਹੱਦੀ ਪਿੰਡਾਂ ਬਾਜੀਦਪੁਰ ਭੋਮਾ ਅਤੇ ਮੋਡੀ ਖੇੜਾ ਵਿਚੇ ਲੋਕਾਂ ਦੀਆਂ ਬਰੂਹਾਂ ’ਤੇ ਪਹੁੰਚ ਕੇ ਵੋਟਰਾਂ ਨੂੰ ਲੋਕਸਭਾ ਚੋਣਾਂ 2024 ਲਈ ਜਾਗਰੁਕ ਕੀਤਾ ਗਿਆ।

ਇਸ ਦੌਰਾਨ ਟੀਮ ਸਵੀਪ ਹਲਕਾ ਬੱਲੂਆਣਾ ਵੱਲੋਂ ਪਿੰਡ ਬਾਜੀਦਪੁਰ ਭੋਮਾ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਪ੍ਰਾਇਮਰੀ ਸਕੂਲ ਦੇ ਸਟਾਫ਼, ਆਂਗਣਵਾੜੀ ਸੈਂਟਰ, ਪਿੰਡ ਤੇ ਪਤਵੰਤੇ ਸੱਜਣਾਂ ਅਤੇ ਵੋਟਰਾਂ ਨੂੰ ਜਾਗਰੁਕ ਕੀਤਾ ਗਿਆ। ਬਾਅਦ ਵਿੱਚ ਪਿੰਡ ਮੋਡੀ ਖੇੜਾ ਦੇ ਆਂਗਣਵਾੜੀ ਸੈਂਟਰ ਵਿਖੇ ਪਹੁੰਚ ਕੇ ਪਿੰਡ ਦੀਆਂ ਔਰਤ ਵੋਟਰਾਂ ਨੂੰ ਇਸ ਲੋਕਸਭਾ ਚੋਣਾਂ 2024 ਦੇ ਵੋਟ–ਉਤਸਵ ਵਿੱਚ ਵੱਧ–ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਬਾਬਤ ਔਰਤ ਵੋਟਰਾਂ ਤੋਂ ਵੋਟ ਪਾਉਣ ਸਬੰਧੀ ਸਹੁੰ ਵੀ ਚੁਕਵਾਈ ਗਈ ਅਤੇ ਉਹਨਾਂ ਨੂੰ ਵੋਟਾਂ ਦੀ ਸੰਪੂਰਨ ਪ੍ਰਕਿਰਿਆ ਤੋਂ ਜਾਣੂ ਵੀ ਕਰਵਾਇਆ ਗਿਆ ਅਤੇ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।