ਨਵੀਂ ਦਿੱਲੀ : ਕ੍ਰੇਡਿਟ ਕਾਰਡ (Credit Card) ਨੇ ਪੇਮੈਟ ਨੂੰ ਕਾਫ਼ੀ ਆਸਾਨ ਕਰ ਦਿੱਤਾ ਹੈ। ਹੁਣ ਵਾਲੇਟ ‘ਚ ਕੈਸ਼ ਨਾ ਵੀ ਹੋਵੇ ਤਾਂ ਵੀ ਅਸੀਂ ਆਸਾਨੀ ਨਾਲ ਸ਼ਾਪਿੰਗ ਜਾਂ ਖ਼ਰਚ ਕਰ ਸਕਦੇ ਹਾਂ। ਇਹ ਤਾਂ ਅਸੀ ਸਾਰੇ ਜਾਣਦੇ ਹਾਂ ਕਿ ਕ੍ਰੇਡਿਟ ਕਾਰਡ ਜ਼ਰੀਏ ਅਸੀ ਸ਼ਾਪਿੰਗ, ਫਲਾਈਟ ਟਿਕਟ ਬੁੱਕ, ਬਿਜਲੀ ਬਿੱਲ ਦੀ ਪੇਮੈਟ ਕਰ ਸਕਦੇ ਹੋ।
ਅੱਜ ਦੇ ਸਮੇਂ ‘ਚ ਇਸ਼ੋਰਸ਼ ਵੀ ਕਾਫ਼ੀ ਜ਼ਰੂਰੀ ਹੈ। ਇੰਸ਼ੋਰਸ਼ ਦੀ ਸਮੇਂ-ਸਮੇਂ ‘ਤੇ ਪ੍ਰੀਮੀਅਮ ਪੇਮੈਟ ਕਰਨ ਲਈ ਸਾਨੂੰ ਬੈਂਕ ਅਕਾਊਟ ਦੇ ਬੇਲੈਸ ਨੂੰ ਦੇਖਣਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕ੍ਰੇਡਿਟ ਕਾਰਡ ਮਾਧਿਅਮ ਨਾਲ ਤੁਸੀ ਇੰਸ਼ੋਰਸ਼ ਦਾ ਪ੍ਰੀਮੀਅਮ (Insurance Premium) ਵੀ ਕਰ ਸਕਦੇ ਹੋ। ਕ੍ਰੇਡਿਟ ਕਾਰਡ ਜ਼ਰੀਏ ਇੰਸ਼ੋਰਸ਼ ਪ੍ਰੀਮੀਅਮ ਭਰਨਾ ਆਸਾਨ ਹੁੰਦਾ ਹੈ ਤੇ ਇਸ ਦੇ ਫਾਇਦੇ ਵੀ ਹੁੰਦੇ ਹਨ।
ਅਸੀ ਤੁਹਾਨੂੰ ਇਸ ਆਰਟੀਕਲ ‘ਚ ਦੱਸਾਂਗੇ ਕਿ ਤੁਸੀ ਕ੍ਰੇਡਿਟ ਕਾਰਡ ਜ਼ਰੀਏ ਇਸ਼ੋਰਸ਼ ਪ੍ਰੀਮੀਅਮ ਦਾ ਭੁਗਤਾਨ ਕਿਵੇਂ ਕਰ ਸਕਦੇ ਹੋ।
ਇਹ ਹੈ ਪੂਰਾ ਪ੍ਰੋਸੈਸ
- ਤੁਹਾਨੂੰ ਸਭ ਤੋਂ ਪਹਿਲਾਂ ਇਸ਼ੋਰਸ਼ ਕੰਪਨੀ ਦੀ ਵੈੱਬਸਾਈਟ ਜਾਂ ਫਿਰ ਐਪਸ ‘ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ ਇੰਸ਼ੋਰਸ਼ ਪ੍ਰੀਮੀਅਮ ਪੇਮੈਟ ਸੈਕਸ਼ਨ ‘ਤੇ ਜਾਓ।
- ਹੁਣ ਪ੍ਰੀਮੀਅਮ ਪੇਮੈਟ ਦੀ ਆਪਸ਼ਨ ਨੂੰ ਸਿਲੈਕਟ ਕਰੋ।
- ਪੇਮੈਟ ਆਪਸ਼ਨ ‘ਚ ਤੁਸੀ ਕ੍ਰੇਡਿਟ ਕਾਰਡ ਨੂੰ ਸਿਲੈਕਟ ਕਰਨਾ ਹੈ।
- ਹੁਣ ਆਪਣੇ ਕ੍ਰੇਡਿਟ ਕਾਰਡ ਦੀ ਡਿਟੇਲ ਭਰੋ ਤੇ ਪੇਮੈਟ ਕੰਫਰਮ ਕਰੋ।
ਜੇ ਤੁਸੀਂ ਚਾਹੁੰਦੇ ਹੋ ਤਾਂ ਆਟੋ-ਡੇਬਿਟ ਆਪਸ਼ਨ ਵੀ ਚੁਣ ਸਕਦੇ ਹੋ। ਆਟੋ-ਡੇਬਿਟ ਸਰਵਿਸ ਦੀ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਪ੍ਰੀਮੀਅਮ ਦੀ ਪੇਮੈਟ ਆਟੋਮੈਟਿਕ ਹੋ ਜਾਵੇਗੀ। ਇਸ ‘ਚ ਤੁਹਾਨੂੰ ਵਾਰ-ਵਾਰ ਪ੍ਰੀਮੀਅਮ ਪੇਮੈਟ ਕਰਨ ਦੀ ਟੈਸ਼ਨ ਨਹੀਂ ਰਹੇਗੀ।
ਜ਼ਿਕਰਯੋਗ ਹੈ ਕਿ ਕ੍ਰੇਡਿਟ ਕਾਰਡ ਜ਼ਰੀਏ ਇੰਸ਼ੋਰਸ਼ ਪ੍ਰੀਮੀਅਮ ਦੀ ਪੇਮੈਟ ਕਰਨੀ ਕਾਫ਼ੀ ਵਧੀਆ ਆਪਸ਼ਨ ਹੈ।
ਕੀ ਹਨ ਫਾਇਦੇ ਤੇ ਨੁਕਸਾਨ
- ਜੇ ਤੁਹਾਡੇ ਬੈਂਕ ਅਕਾਊਂਟ ‘ਚ ਬੈਲੇਸ ਨਹੀਂ ਹੈ ਫਿਰ ਵੀ ਤੁਸੀਂ ਆਸਾਨੀ ਨਾਲ ਪ੍ਰੀਮੀਅਮ ਦਾ ਭੁਗਤਾਨ ਕਰ ਸਕਦੇ ਹੋ।
- ਟਾਇਮ ਨਾਲ ਪ੍ਰੀਮੀਅਮ ਦਾ ਭੁਗਤਾਨ ਕਰਨ ਦਾ ਪਾਜ਼ੀਟਿਵ ਅਸਰ ਕ੍ਰੇਡਿਟ ਸਕੋਰ (Credit Score) ‘ਤੇ ਪਵੇਗਾ।
- ਕਈ ਕ੍ਰੇਡਿਟ ਕਾਰਡ ‘ਤੇ ਇੰਸ਼ੋਰਸ਼ ਪ੍ਰੀਮੀਅਮ ਪੇਮੈਟ ਕਰਨ ‘ਤੇ ਰਿਵਾਰਡ ਪੁਆਇੰਟ (Credit Card Reward Point) ਮਿਲਦਾ ਹੈ।
- ਜੇ ਤੁਸੀ ਪੇਮੈਟ ਲਈ ਆਟੋ-ਡੇਬਿਟ ਦਾ ਆਪਸ਼ਨ ਚੁਣਦੇ ਹੋ ਤਾਂ ਸਮੇਂ ‘ਤੇ ਪ੍ਰੀਮੀਅਮ ਦਾ ਭੁਗਤਾਨ ਹੋਵੇਗਾ।
ਤੁਹਾਨੂੰ ਦੱਸ ਦਈਏ ਕਿ ਕਈ ਇੰਸ਼ੋਰਸ਼ ਕੰਪਨੀਆਂ ਕ੍ਰੇਡਿਟ ਕਾਰਡ ਜ਼ਰੀਏ ਪ੍ਰੀਮੀਅਮ ਪੇਮੈਟ ਕਰਨ ‘ਤੇ ਵਾਧੂ ਖ਼ਰਚ ਲੈਦੀਆਂ ਹਨ। ਇਸ ‘ਚ ਤੁਹਾਨੂੰ ਇਹ ਆਪਸ਼ਨ ਸਿਲੈਕਟ ਕਰਨ ਤੋਂ ਪਹਿਲਾਂ ਨਿਯਮ ਜਾਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।