4 ਜੁਲਾਈ (ਪੰਜਾਬੀ ਖਬਰਨਾਮਾ):ਨਿਊਯਾਰਕ ’ਚ 18 ਅਗਸਤ ਨੂੰ ‘ਇੰਡੀਆ ਡੇ ਪਰੇਡ’ ਦੌਰਾਨ ਰਾਮ ਮੰਦਰ ਦਾ ਮਾਡਲ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ’ਚ ਨਿਊਯਾਰਕ ਤੇ ਉਸ ਦੇ ਆਲੇ-ਦੁਆਲੇ ਸਥਿਤ ਇਲਾਕਿਆਂ ’ਚੋਂ ਹਜ਼ਾਰਾਂ ਭਾਰਤੀ ਅਮਰੀਕੀ ਸ਼ਾਮਲ ਹੋਣਗੇ। ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਸਕੱਤਰ ਜਨਰਲ ਅਮਿਤਾਭ ਮਿੱਤਲ ਮੁਤਾਬਕ, ਮੰਦਰ ਦਾ ਵਿਸ਼ਾਲ ਮਾਡਲ 18 ਫੁੱਟ ਲੰਬਾ, 9 ਫੁੱਟ ਚੌੜਾ ਤੇ ਅੱਠ ਫੁੱਟ ਉੱਚਾ ਹੋਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਰਾਮ ਮੰਦਰ ਦਾ ਮਾਡਲ ਅਮਰੀਕਾ ’ਚ ਪ੍ਰਦਰਸ਼ਿਤ ਕੀਤਾ ਜਾਵੇਗਾ।PauseNextMute
ਨਿਊਯਾਰਕ ’ਚ ਹੋਣ ਵਾਲੀ ਸਾਲਾਨਾ ‘ਇੰਡੀਆ ਡੇ ਪਰੇਡ’ ਭਾਰਤ ’ਚੋਂ ਬਾਹਰ ਭਾਰਤ ਦੇ ਆਜ਼ਾਦੀ ਦਿਵਸ ਦਾ ਸਭ ਤੋਂ ਵੱਡਾ ਉਤਸਵ ਹੈ। ਮਿਡਟਾਊਨ ਨਿਊਯਾਰਕ ’ਚ ਈਸਟ 38ਵੀਂ ਸਟ੍ਰੀਟ ਤੋਂ ਈਸਟ 27ਵੀਂ ਸਟ੍ਰੀਟ ਤੱਕ ਚੱਲਣ ਵਾਲੀ ਸਾਲਾਨਾ ਪਰੇਡ ਨੂੰ ਆਮ ਤੌਰ ’ਤੇ 1,50,000 ਤੋਂ ਜ਼ਿਆਦਾ ਲੋਕ ਦੇਖਦੇ ਹਨ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਵੱਲੋਂ ਕਰਵਾਈ ਜਾਣ ਵਾਲੀ ਇਸ ਪਰੇਡ ’ਚ ਨਿਊਯਾਰਕ ਦੀਆਂ ਸੜਕਾਂ ’ਤੇ ਵੱਖ-ਵੱਖ ਭਾਰਤੀ ਅਮਰੀਕੀ ਭਾਈਚਾਰਿਆਂ ਤੇ ਸੰਸਕ੍ਰਿਤੀ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਕਈ ਝਾਕੀਆਂ ਦਿਖਾਈ ਦੇਣਗੀਆਂ।• ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਨੇ ਹਾਲ ਹੀ ’ਚ ਰਾਮ ਮੰਦਰ ਰੱਥ ਯਾਤਰਾ ਦਾ ਪ੍ਰਬੰਧ ਕੀਤਾ ਸੀ ਜਿਹੜੀ 60 ਦਿਨਾਂ ’ਚ 48 ਸੂਬਿਆਂ ਦੇ 851 ਮੰਦਰਾਂ ’ਚ ਗਈ। ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਵਾਇਤੀ ਨਾਗਰ ਸ਼ੈਲੀ ’ਚ ਸ਼ਾਨਦਾਰ ਰਾਮ ਮੰਦਰ ਦੀ ਉਸਾਰੀ ਕੀਤੀ ਗਈ ਹੈ। ਪੀਐੱਮ ਮੋਦੀ ਨੇ ਵੈਦਿਕ ਰੀਤੀ-ਰਿਵਾਜ ਨਾਲ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ’ਚ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਤੇ ਸਾਧੂ-ਸੰਤ ਮੌਜੂਦ ਰਹੇ। ਮੰਦਰ ਭਾਰਤੀ ਸੱਭਿਅਤਾ ਤੇ ਸੰਸਕ੍ਰਿਤੀ ਦਾ ਸੂਚਕ ਹੈ।