20 ਜੂਨ (ਪੰਜਾਬੀ ਖਬਰਨਾਮਾ):ਜਲੰਧਰ ਜ਼ਿਮਨੀ ਚੋਣ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਦੇ ਚੱਲਦਿਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਅਨੁਪੂਰਕ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ।
ਪਹਿਲਾਂ ਜਲੰਧਰ ‘ਚ ਇਹ ਪ੍ਰੀਖਿਆ 10 ਜੁਲਾਈ ਨੂੰ ਹੋਣੀ ਸੀ। ਹੁਣ ਇਸ ਪ੍ਰੀਖਿਆ ਵਿਚ ਇੱਕ ਦਿਨ ਦਾ ਬਦਲਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ 5ਵੀਂ,8ਵੀਂ,10ਵੀਂ, 12 ਦੇ ਪੇਪਰਾਂ ‘ਚ ਬਦਲਾਅ ਕੀਤਾ ਗਿਆ ਹੈ।
ਜ਼ਿਮਨੀ ਚੋਣ ਕਾਰਨ ਪੰਜਵੀਂ ਜਮਾਤ ਦੀ 10 ਜੁਲਾਈ ਨੂੰ ਕਾਰਵਾਈ ਜਾਣ ਵਾਲੀ ਪ੍ਰੀਖਿਆ ਹੁਣ 12 ਜੁਲਾਈ ਨੂੰ, ਅੱਠਵੀਂ ਅਤੇ ਦਸਵੀਂ ਦੀ 10 ਜੁਲਾਈ ਨੂੰ ਹੋਣ ਵਾਲੀ ਪ੍ਰੀਖਿਆ ਹੁਣ 17 ਜੁਲਾਈ ਨੂੰ ਕਰਵਾਈ ਜਾਵੇਗੀ ਜਦੋਂਕਿ ਬਾਰ੍ਹਵੀਂ ਦੀ ਇਸ ਦਿਨ ਹੋਣ ਵਾਲੀ ਪ੍ਰੀਖਿਆ 20 ਜੁਲਾਈ ਨੂੰ ਹੋਵੇਗੀ।
ਸਿਰਫ ਅੱਜ ਤੱਕ ਹੀ ਫਾਰਮ ਭਰਨ ਦੀ ਆਖਰੀ ਮਿਤੀ ਹੈ। ਆਨਲਾਈਨ ਫੀਸ ਭਰਨ ਦੀ ਆਖਰੀ ਤਰੀਕ 20 ਜੂਨ ਹੈ।