07 ਜੂਨ 2024 (ਪੰਜਾਬੀ ਖਬਰਨਾਮਾ) : ਵਿਰੋਧੀ ਪਾਰਟੀਆਂ ਦੇ ਕਦਮ ਭਾਵੇਂ ਹੀ ਸੱਤਾ ਦੀਆਂ ਬਰੂਹਾਂ ਤੋਂ ਕਾਫ਼ੀ ਦੂਰ ਰਹਿ ਗਏ ਹੋਣ ਪਰ ਉਨ੍ਹਾਂ ਨੂੰ ਸਿਆਸੀ ਸੰਜੀਵਨੀ ਜ਼ਰੂਰ ਮਿਲ ਗਈ। ਭਾਜਪਾ ਦਾ ‘ਚਾਰ ਸੌ ਪਾਰ’ ਦਾ ਨਾਅਰਾ ਠੁੱਸ ਸਾਬਿਤ ਹੋਇਆ ਪਰ ਉਸ ਦੀ ਅਗਵਾਈ ਵਾਲਾ ਗੱਠਜੋੜ ਬਹੁਮਤ ਦਾ ਅੰਕੜਾ ਜ਼ਰੂਰ ਪਾਰ ਕਰ ਗਿਆ ਹੈ। ਨਤੀਜੇ ਵਿਚ ਆਖ਼ਰ ਜਿੱਤ ਹੀ ਮਾਅਨੇ ਰੱਖਦੀ ਹੈ ਜੋ ਚਾਹੇ ਇਕ ਹੀ ਵੋਟ ਨਾਲ ਕਿਉਂ ਨਾ ਮਿਲੀ ਹੋਵੇ। ਚੁਣਾਵੀ ਨਗਾਰਾ ਵੱਜਦੇ ਸਮੇਂ ਇਕ ਪਾਸੇ ਕੇਂਦਰ ਤੇ ਜ਼ਿਆਦਾਤਰ ਸੂਬਿਆਂ ਦੀ ਸੱਤਾ ਸੰਭਾਲਣ ਵਾਲੀ ਭਾਜਪਾ ਵਰਗੀ ਤਾਕਤਵਰ ਪਾਰਟੀ ਸੀ ਤਾਂ ਦੂਜੇ ਪਾਸੇ ਖਿੰਡਿਆ-ਪੁੰਡਿਆ ਵਿਰੋਧੀ ਪਾਰਟੀਆਂ ਦਾ ਗੱਠਜੋੜ। ਸੋਮਿਆਂ ਤੋਂ ਲੈ ਕੇ ਮਨੋਬਲ ਤੱਕ, ਕਿਸੇ ਵੀ ਮੁਹਾਜ਼ ’ਤੇ ਮੁਕਾਬਲਾ ਬਰਾਬਰੀ ਦਾ ਨਹੀਂ ਦਿਸ ਰਿਹਾ ਸੀ। ਇਸ ਦੇ ਬਾਵਜੂਦ ਜੇ ਕਾਂਗਰਸ ਦਸ ਸਾਲਾਂ ਬਾਅਦ ਸੌ ਦੇ ਕਰੀਬ ਅਤੇ ਵਿਰੋਧੀ ਮੁਹਾਜ਼ ਆਈਐੱਨਡੀਆਈਏ 200 ਸੀਟਾਂ ਤੋਂ ਪਾਰ ਜਾਣ ਵਿਚ ਕਾਮਯਾਬ ਹੋਇਆ ਹੈ ਤਾਂ ਯਕੀਨਨ ਇਹ ਪ੍ਰਦਰਸ਼ਨ ਨਾ ਸਿਰਫ਼ ਵਿਰੋਧੀ ਪਾਰਟੀਆਂ ਲਈ ਸੰਜੀਵਨੀ ਸਾਬਿਤ ਹੋਵੇਗਾ ਬਲਕਿ ਲੋਕਤੰਤਰ ਨੂੰ ਵੀ ਮਜ਼ਬੂਤੀ ਦੇਵੇਗਾ।

ਪਿਛਲੀਆਂ ਚੋਣਾਂ ਵਿਚ 303 ਸੀਟਾਂ ਜਿੱਤਣ ਵਾਲੀ ਭਾਜਪਾ ਵਿਰੁੱਧ ਵਿਰੋਧੀ ਧਿਰ ਕਿਸ ਹੱਦ ਤੱਕ ਪਸਤ ਸੀ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 55 ਸਾਲਾਂ ਤੱਕ ਕੇਂਦਰੀ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਦਾ ਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ, ਉੱਤਰਾਖੰਡ ਅਤੇ ਹਿਮਾਚਲ ਵਿਚ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ ਸੀ। ਪਿਛਲੀਆਂ ਚੋਣਾਂ ਵਿਚ ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਗੱਠਜੋੜ 15 ਸੀਟਾਂ ਜਿੱਤ ਕੇ ਕੁਝ ਚੁਣੌਤੀ ਦਿੰਦਾ ਨਜ਼ਰ ਆਇਆ ਪਰ ਇਨ੍ਹਾਂ ਚੋਣਾਂ ਵਿਚ ਬਸਪਾ ਦਾ ਹਾਥੀ ਪਤਾ ਨਹੀਂ ਕਿਹੋ ਜਿਹੀ ਪਲਟੀ ਮਾਰ ਗਿਆ। ਹੋਰ ਵਿਰੋਧੀ ਪਾਰਟੀਆਂ ਦੀ ਹਾਲਤ ਵੀ ਚੰਗੀ ਨਹੀਂ ਸੀ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨੇ ਐੱਨਡੀਏ ਛੱਡ ਕੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨਾਲ ਮਿਲ ਕੇ ਊਧਵ ਠਾਕਰੇ ਦੀ ਅਗਵਾਈ ਵਿਚ ਸਰਕਾਰ ਜ਼ਰੂਰ ਬਣਾ ਲਈ ਸੀ ਪਰ ਤਿੰਨ ਸਾਲਾਂ ਵਿਚ ਸਰਕਾਰ ਟੁੱਟਣ ਤੋਂ ਇਲਾਵਾ ਸ਼ਿਵ ਸੈਨਾ ਤੇ ਐੱਨਸੀਪੀ ਵੀ ਟੁੱਟ ਗਈਆਂ। ਦੋ ਸਾਲ ਪਹਿਲਾਂ ਤੱਕ ਲੱਗਦਾ ਨਹੀਂ ਸੀ

ਇਕ-ਦੂਜੇ ਵਿਰੁੱਧ ਉਮੀਦਵਾਰ ਉਤਾਰੇ, ਆਪਸੀ ਕੁੜੱਤਣ ਵੀ ਵਧੀ। ਕਾਂਗਰਸ ਅਣਕਿਆਸੇ ਤੌਰ ’ਤੇ ਤੇਲੰਗਾਨਾ ਵਿਧਾਨ ਸਭਾ ਚੋਣ ਤਾਂ ਜਿੱਤ ਗਈ ਪਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਵਿਰੁੱਧ ਨਹੀਂ ਟਿਕ ਸਕੀ। ਬੇਸ਼ੱਕ ਵਿਰੋਧੀ ਪਾਰਟੀਆਂ ਦੀ ਹੋਂਦ ’ਤੇ ਮੰਡਰਾਉਂਦੇ ਸੰਕਟ ਦੇ ਮੱਦੇਨਜ਼ਰ ਆਈਐੱਨਡੀਆਈਏ ਇਕ ਵਾਰ ਫਿਰ ਸਰਗਰਮ ਹੋਇਆ। ਹਾਲਾਂਕਿ ਇਸ ਦੌਰਾਨ ਉਪਜੀ ਬੇਭਰੋਸਗੀ ਦਾ ਲਾਹਾ ਚੁੱਕ ਕੇ ਭਾਜਪਾ ਨਿਤਿਸ਼ ਕੁਮਾਰ ਅਤੇ ਜੈਅੰਤ ਚੌਧਰੀ ਨੂੰ ਐੱਨਡੀਏ ਨਾਲ ਜੋੜਨ ਵਿਚ ਕਾਮਯਾਬ ਰਹੀ। 

ਦਿੱਲੀ ਵਿਚ ਸੀਟਾਂ ਦੇ ਬਟਵਾਰੇ ਦੇ ਬਾਵਜੂਦ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਅਲੱਗ-ਅਲੱਗ ਲੜ ਕੇ ਵੀ ਸਹੀ ਕੀਤਾ। ਅਲੱਗ-ਅਲੱਗ ਲੜਨ ਨਾਲ ਬੰਗਾਲ ਤੇ ਪੰਜਾਬ ਵਿਚ ਸੱਤਾ ਤੋਂ ਅਸੰਤੁਸ਼ਟ ਵੋਟਰਾਂ ਨੂੰ ਭਾਜਪਾ ਤੋਂ ਇਲਾਵਾ ਵੀ ਇਕ ਬਦਲ ਮਿਲ ਗਿਆ। ਫਿਰ ਵੀ ਇਸ ਸੱਚ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਸੱਤਾ ਦੀ ਥਾਂ ਮਹਿਜ਼ ਸੰਜੀਵਨੀ ’ਤੇ ਹੀ ਸਬਰ ਕਰਨ ਲਈ ਮਜਬੂਰ ਵਿਰੋਧੀ ਧਿਰ ਆਪਣੀ ਇਸ ਤ੍ਰਾਸਦੀ ਲਈ ਖ਼ੁਦ ਜ਼ਿੰਮੇਵਾਰ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।