ਸ੍ਰੀ ਫ਼ਤਹਿਗੜ੍ਹ ਸਾਹਿਬ/ 17 ਅਪ੍ਰੈਲ(ਪੰਜਾਬੀ ਖ਼ਬਰਨਾਮਾ) :12 ਸਾਲ ਪਹਿਲਾਂ ਥਾਣਾ ਮੂਲੇਪੁਰ ਵਿਖੇ ਦਰਜ ਕੀਤੇ ਗਏ ਇੱਕ ਮੁਕੱਦਮੇ ‘ਚ ਭਗੌੜੇ ਚੱਲੇ ਆ ਰਹੇ ਰਾਕੇਸ਼ ਕੁਮਾਰ ਨਾਮਕ ਵਿਅਕਤੀ ਨੂੰ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਵੱਲੋਂ ਗ੍ਰਿਫਤਾਰ ਕਰ ਲਏ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਿਤੀ 23/12/2012 ਨੂੰ ਥਾਣਾ ਮੂਲੇਪੁਰ ਵਿਖੇ ਅ/ਧ 379,411,473 ਤਹਿਤ ਦਰਜ ਕੀਤੇ ਗਏ ਮੁਕੱਦਮੇ ‘ਚ ਪੁਲਿਸ ਵੱਲੋਂ ਰਕੇਸ਼ ਕੁਮਾਰ ਵਾਸੀ ਭਿਵਾਨੀ(ਹਰਿਆਣਾ) ਅਤੇ ਰਾਜੇਸ਼ ਕੁਮਾਰ ਸ਼ਰਮਾ ਵਾਸੀ ਮੁਰਾਦਾਬਾਦ(ਯੂ.ਪੀ.) ਨੂੰ ਗ੍ਰਿਫਤਾਰ ਕਰਕੇ ਇਨਾਂ ਤੋਂ ਇੱਕ ਕਾਰ ਬਰਾਮਦ ਕੀਤੀ ਸੀ।ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ‘ਚੋਂ ਗੈਰਹਾਜ਼ਰ ਰਹਿਣ ਕਾਰਨ ਮਿਤੀ 15/1/14 ਨੂੰ ਫ਼ਤਹਿਗੜ੍ਹ ਸਾਹਿਬ ਦੀ ਇੱਕ ਅਦਾਲਤ ਵੱਲੋਂ ਰਕੇਸ਼ ਕੁਮਾਰ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।ਬੀਤੇ ਦਿਨ ਪੀ.ਓ. ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਰਕੇਸ਼ ਕੁਮਾਰ ਇੱਕ ਕਤਲ ਦੇ ਮਾਮਲੇ ‘ਚ ਭਿਵਾਨੀ(ਹਰਿਆਣਾ) ਦੀ ਜੇਲ ‘ਚ ਸਜ਼ਾ ਕੱਟ ਰਿਹਾ ਹੈ ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਰਕੇਸ਼ ਕੁਮਾਰ ਨੂੰ ਪ੍ਰਾਡਕਸ਼ਨ ਵਾਰੰਟਾਂ ‘ਤੇ ਭਿਵਾਨੀ ਜੇਲ ਤੋਂ ਲਿਆ ਕੇ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਤਹਿਤ ਜੇਲ ਭੇਜਣ ਦੇ ਹੁਕਮ ਸੁਣਾਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।