ਸੁਖਦੇਵ ਸਿੰਘ/ਕੁਲਦੀਪ ਸਲਗਾਨੀਆ, ਬਟਾਲਾ/ ਕਿਲਾ ਲਾਲ ਸਿੰਘ(ਪੰਜਾਬੀ ਖ਼ਬਰਨਾਮਾ) : ਲੋਕ ਸਭਾ ਚੋਣਾਂ ਦਾ ਮੈਦਾਨ ਹੌਲੀ ਹੌਲੀ ਭਖਣਾ ਸ਼ੁਰੂ ਹੋ ਗਿਆ, ਪਰ ਦੂਜੇ ਸਿਆਸੀ ਕਿੜਾ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਮਿਲਖੀਵਾਲ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਰਕਰਾਂ ਦਾ ਪਿੰਡ ਵਾਸੀਆਂ ਨੇ ਪੂਰਨ ਬਾਈਕਾਟ ਕੀਤਾ ਹੈ। ਹਲਕਾ ਇੰਚਾਰਜ ਦੇ ਬਾਈਕਾਟ ਦੇ ਪਿੰਡ ’ਚ ਫਲੈਕਸ ਬੋਰਡ ਲਗਾ ਦਿੱਤੇ ਗਏ ਹਨ ਅਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹਲਕਾ ਇੰਚਾਰਜ ਦਾ ਬੋਲ ਬਾਣੀ ਠੀਕ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੰਦੀਪ ਸਿੰਘ, ਸਤਨਾਮ ਸਿੰਘ, ਗੁਰਦਿਆਲ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ, ਅਜੈਬ ਸਿੰਘ, ਪ੍ਰੇਮ ਸਿੰਘ, ਸੇਵਾ ਸਿੰਘ, ਵਸਣ ਸਿੰਘ, ਜਸਬੀਰ ਸਿੰਘ, ਮਨਕੀਰਤ, ਬਲਜੀਤ ਸਿੰਘ, ਅਜੇ ਪਾਲ ਸਿੰਘ, ਸੁਖਵਿੰਦਰ ਸਿੰਘ, ਸਰਵਣ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ ਪ੍ਰਧਾਨ, ਕੁਲਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ, ਹਰਮੀਤ ਕੌਰ, ਹਰਬੰਸ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਰਣਧੀਰ ਕੌਰ, ਗੁਰਮੀਤ ਕੌਰ, ਰਜਵੰਤ ਕੌਰ, ਪਲਵਿੰਦਰ ਕੌਰ, ਸ਼ਰਨਜੀਤ ਕੌਰ, ਕੁਲਵੰਤ ਕੌਰ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਗੁੱਜਰ ਭਾਈਚਾਰੇ ਦੀਆਂ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਤੇ ਵੋਟਾਂ ਦੇ ਸਬੰਧੀ ਹਲਕਾ ਇੰਚਾਰਜ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਦੱਸਿਆ ਸੀ ਕਿ ਜਿਹੜੀਆਂ ਗੁੱਜਰ ਭਾਈਚਾਰੇ ਦੀਆਂ ਵੋਟਾਂ ਬਣੀਆਂ ਉਹ ਗ਼ਲਤ ਹਨ ਕਿਉਂਕਿ ਉਹ ਸਾਡੇ ਪਿੰਡ ਦੀ ਜ਼ਮੀਨ ਵਿੱਚ ਨਹੀਂ ਬੈਠੇ ਇਸ ਲਈ ਸਾਡੇ ਪਿੰਡ ਵਿੱਚ ਉਹਨਾਂ ਦੀਆਂ ਵੋਟਾਂ ਨਹੀਂ ਬਣ ਸਕਦੀਆਂ।