7 ਜੂਨ (ਪੰਜਾਬੀ ਖਬਰਨਾਮਾ):ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨਜ਼ ਦੀ ਉਡਾਣ 6E-434 ਨੇ ਆਪਣੇ ਨਿਰਧਾਰਤ ਸਮੇਂ ਉਤੇ ਦੁਪਹਿਰ 12:30 ਵਜੇ ਚੇਨਈ ਹਵਾਈ ਅੱਡੇ ਲਈ ਉਡਾਣ ਭਰੀ ਸੀ। ਕੁਝ ਹੀ ਸਮੇਂ ਵਿਚ ਇਹ ਉਡਾਣ ਆਪਣੀ ਪੂਰੀ ਉਚਾਈ ਉਤੇ ਸੀ। ਕੁਝ ਮਿੰਟਾਂ ਲਈ ਉਡਾਣ ਭਰਨ ਤੋਂ ਬਾਅਦ ਫਲਾਈਟ ਦੀ ਇਕ ਏਅਰ ਹੋਸਟੈੱਸ ਕਿਸੇ ਕੰਮ ਲਈ ਫਲਾਈਟ ਦੇ ਪਿਛਲੇ ਹਿੱਸੇ ਵੱਲ ਵਧ ਰਹੀ ਸੀ।

ਫਿਰ ਉਸ ਦੀ ਨਜ਼ਰ ਇਕ ਯਾਤਰੀ ‘ਤੇ ਪਈ। ਏਅਰ ਹੋਸਟੇਸ ਨੇ ਜਿਵੇਂ ਹੀ ਇਸ ਯਾਤਰੀ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਦੀ ਹਰਕਤ ਦੇਖ ਕੇ ਉਹ ਪੂਰੀ ਤਰ੍ਹਾਂ ਦੰਗ ਰਹਿ ਗਈ। ਏਅਰ ਹੋਸਟੈੱਸ ਨੇ ਪਹਿਲਾਂ ਯਾਤਰੀ ਦੀ ਹਰਕਤ ‘ਤੇ ਇਤਰਾਜ਼ ਪ੍ਰਗਟਾਇਆ ਅਤੇ ਫਿਰ ਫਲਾਈਟ ‘ਚ ਮੌਜੂਦ ਹੋਰ ਕਰੂ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਹੋਰ ਫਲਾਈਟ ਕਰੂ ਵੀ ਇਸ ਯਾਤਰੀ ਕੋਲ ਪਹੁੰਚ ਗਏ।

ਯਾਤਰੀ ਨੇ ਦੁਰਵਿਵਹਾਰ ਕੀਤਾ
ਜਦੋਂ ਚਾਲਕ ਦਲ ਨੇ ਇਤਰਾਜ਼ ਕੀਤਾ ਤਾਂ ਯਾਤਰੀ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੂਰੀ ਘਟਨਾ ਦੀ ਜਾਣਕਾਰੀ ਜਹਾਜ਼ ਦੇ ਪਾਇਲਟ ਨੂੰ ਦਿੱਤੀ ਗਈ। ਪਾਇਲਟ ਨੇ ਤੁਰੰਤ ਚੇਨਈ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਰਾਹੀਂ ਸੀਆਈਐਸਐਫ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਦੇ ਨਾਲ ਹੀ ਦੁਪਹਿਰ ਤਕਰੀਬਨ 3:20 ਉਤੇ ਫਲਾਈਟ ਦੇ ਚੇਨਈ ਏਅਰਪੋਰਟ ‘ਤੇ ਉਤਰਦੇ ਹੀ ਇਸ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਸ ਯਾਤਰੀ ਦੀ ਪਛਾਣ ਈਸਾਕੀਅੱਪਨ ਵਜੋਂ ਹੋਈ ਹੈ। ਮੁਢਲੀ ਪੁੱਛਗਿੱਛ ਤੋਂ ਬਾਅਦ ਯਾਤਰੀ ਨੂੰ ਚੇਨਈ ਏਅਰਪੋਰਟ ਦੇ ਐੱਸ-2 ਪੁਲਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਏਅਰਲਾਈਨਜ਼ ਦੀ ਸ਼ਿਕਾਇਤ ਉਤੇ ਯਾਤਰੀ ਦੇ ਖਿਲਾਫ ਐੱਸ-2 ਥਾਣੇ ਵਿਚ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦੌਰਾਨ ਉਹ ਸ਼ਰਾਬ ਪ ਰਿਹਾ ਸੀ, ਕਿਉਂਕਿ ਘਰੇਲੂ ਉਡਾਣਾਂ ਵਿੱਚ ਸ਼ਰਾਬ ਦੀ ਮਨਾਹੀ ਹੈ, ਇਸ ਲਈ ਫਲਾਈਟ ਦੇ ਅਮਲੇ ਨੇ ਯਾਤਰੀ ਨੂੰ ਸ਼ਰਾਬ ਪੀਣ ਤੋਂ ਵਰਜਿਆ। ਜਿਸ ਤੋਂ ਬਾਅਦ ਇਸ ਯਾਤਰੀ ਨੇ ਚਾਲਕ ਦਲ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਇਹ ਯਾਤਰੀ ਨਾ ਮੰਨਿਆਂ ਤਾਂ ਚਾਲਕ ਦਲ ਨੇ ਫਲਾਈਟ ਦੇ ਪਾਇਲਟ ਨੂੰ ਸੂਚਿਤ ਕੀਤਾ। ਫਲਾਈਟ ਦੇ ਚੇਨਈ ਏਅਰਪੋਰਟ ‘ਤੇ ਉਤਰਦੇ ਹੀ ਇਸ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਹਵਾਈ ਅੱਡੇ ਦੀ ਸੁਰੱਖਿਆ ਜਾਂਚ ‘ਤੇ ਸਵਾਲ…
ਨਿਯਮਾਂ ਮੁਤਾਬਕ ਕਿਸੇ ਵੀ ਯਾਤਰੀ ਨੂੰ ਫਲਾਈਟ ‘ਚ ਅਜਿਹੀ ਕੋਈ ਵੀ ਚੀਜ਼ ਲੈ ਕੇ ਜਾਣ ਦੀ ਮਨਾਹੀ ਹੈ ਜੋ ਜਲਣਸ਼ੀਲ ਹੋਵੇ। ਨਾਲ ਹੀ, ਨਿਯਮਾਂ ਦੇ ਅਨੁਸਾਰ ਕੋਈ ਵੀ ਯਾਤਰੀ ਆਪਣੇ ਕੈਬਿਨ ਦੇ ਸਮਾਨ ਵਿੱਚ ਸ਼ਰਾਬ ਨਹੀਂ ਲਿਜਾ ਸਕਦਾ ਹੈ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਯਕੀਨੀ ਬਣਾਉਣ ਲਈ ਸੀਆਈਐਸਐਫ ਸਾਰੇ ਯਾਤਰੀਆਂ ਦੇ ਭੌਤਿਕ ਅਤੇ ਕੈਬਿਨ ਸਮਾਨ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ। ਅਜਿਹੇ ‘ਚ ਸਵਾਲ ਇਹ ਹੈ ਕਿ ਇਸ ਦੇ ਬਾਵਜੂਦ ਇਹ ਯਾਤਰੀ ਸ਼ਰਾਬ ਦੇ ਨਾਲ ਫਲਾਈਟ ‘ਚ ਸਵਾਰ ਕਿਵੇਂ ਹੋਇਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।