03 ਜੁਲਾਈ (ਪੰਜਾਬੀ ਖ਼ਬਰਨਾਮਾ):ਕੌਮੀ ਕ੍ਰਿਕਟ ਅਕੈਡਮੀ ਮੁਖੀ ਵੀਵੀਐੱਸ ਲਕਸ਼ਮਣ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਨੌਜਵਾਨਾਂ ਦੀ ਕ੍ਰਿਕਟ ਟੀਮ 6 ਜੁਲਾਈ ਤੋਂ ਜ਼ਿੰਮਬਾਵੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣ ਲਈ ਇੱਥੇ ਪੁੱਜ ਚੁੱਕੀ ਹੈ। ਇਸ ਬਾਰੇ ਜ਼ਿੰਮਬਾਵੇ ਕ੍ਰਿਕਟ ਵੱਲੋਂ ਭਾਰਤੀ ਟੀਮ ਦਾ ਸਵਾਗਤ ਕਰਦਿਆਂ ਆਪਣੀ ਸੋਸ਼ਲ ਮੀਡੀਆ ਐਕਸ ਤੇ ਟੀਮ ਦੇ ਪੁੱਜਣ ਦੀ ਇਕ ਵੀਡੀਓ ਸਾਂਝੀ ਕੀਤੀ ਗਈ। ਭਾਰਤ ਅਤੇ ਜ਼ਿੰਮਬਾਵੇ ਵਿਚਕਾਰ ਹੋ ਰਹੀ ਇਹ ਪੰਜ ਮੈਚਾਂ ਦੀ ਲੜੀ 6 ਜੁਲਾਈ ਨੂੰ ਸ਼ੁਰੂ ਹੋ ਕੇ 14 ਜੁਲਾਈ ਨੂੰ ਸਮਾਪਤ ਹੋਵੇਗੀ। -ਪੀਟੀਆਈ

ਮੈਚਾਂ ਦੀ ਲੜੀ ਲਈ ਨਿਰਧਾਰਿਤ ਮਿਤੀਆਂ

  • ਪਹਿਲਾ ਟੀ-20  6 ਜੁਲਾਈ, 2024
  • ਦੂਜਾ ਟੀ-20     7 ਜੁਲਾਈ, 2024
  • ਤੀਜਾ ਟੀ-20    10 ਜੁਲਾਈ, 2024
  • ਚੌਥਾ ਟੀ-20     13 ਜੁਲਾਈ, 2024
  • ਪੰਜਵਾਂ ਟੀ-20   14 ਜੁਲਾਈ, 2024
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।