12 ਜੂਨ (ਪੰਜਾਬੀ ਖਬਰਨਾਮਾ):ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ ਬਾਜੇਕੇ’ ਨੂੰ ਕੱਲ੍ਹ ਸ਼ਾਮ ਅਸਾਮ ਮੈਡੀਕਲ ਕਾਲਜ ਹਸਪਤਾਲ (ਏਐਮਸੀਐਚ) ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਖਰਾਬ ਹੋਣ ਕਾਰਨ ਇਥੇ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਭਗਵੰਤ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੇ ਤਹਿਤ ਨੌਂ ਸਾਥੀਆਂ ਦੇ ਨਾਲ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ। ਉਸ ਨੂੰ ਇਲਾਜ ਲਈ AMCH ਦੇ ਮੈਡੀਸਨ ਵਿੰਗ ਵਿੱਚ ਦਾਖਲ ਕਰਵਾਇਆ ਗਿਆ ਹੈ।