ਚੰਡੀਗੜ੍ਹ, 27 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਸਿੱਧ ਗਾਇਕ ਤੇ ਫਿਲਮੀ ਅਦਾਕਾਰ ਗੁਲਾਬ ਸਿੱਧੂ ਦੇ ਗੀਤ ’ਤੇ ਸਰਪੰਚਾਂ ਨਾਲ ਛਿੜਿਆ ਵਿਵਾਦ ਐਤਵਾਰ ਦੇਰ ਰਾਤ ਬਰਨਾਲਾ ਦੇ ਰੈਸਟ ਹਾਊਸ ’ਚ ਠੱਲ੍ਹਿਆ ਗਿਆ। ਹੋਇਆ ਇੰਝ ਕਿ ਜ਼ਿਲ੍ਹਾ ਬਰਨਾਲਾ ਦੇ ਸਰਪੰਚਾਂ ਵੱਲੋਂ ਰੈਸਟ ਹਾਊਸ ਬਰਨਾਲਾ ’ਚ ਰੱਖੇ ਇਕੱਠ ਦੌਰਾਨ ਗਾਇਕ ਗੁਲਾਬ ਸਿੱਧੂ ਨੇ ਖੁਦ ਉੱਥੇ ਆ ਕੇ ਜਿੱਥੇ ਸਰਪੰਚਾਂ ਤੋਂ ਮੁਆਫ਼ੀ ਮੰਗੀ, ਉੱਥੇ ਹੀ ਦੋ ਦਿਨਾਂ ਅੰਦਰ ਇਸ ਗਾਣੇ ’ਤੇ ਸਰਪੰਚਾਂ ਖਿਲਾਫ਼ ਬੋਲੀ ਸ਼ਬਦਾਬਲੀ ’ਤੇ ਡੀਪ ਲਗਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸਰਪੰਚਾਂ ਅੱਗੇ ਮੰਨਿਆ ਕਿ ਇਸ ਗੀਤ ਨੂੰ ਉਹ ਮੋਟੀ ਰਕਮ ਤਹਿਤ ਕਿਸੇ ਕੰਪਨੀ ਨੂੰ ਵੇਚ ਚੁੱਕੇ ਹਨ, ਇਸ ਦੇ ਸਾਰੇ ਅਧਿਕਾਰ ਲਿਖਤੀ ਰੂਪ ’ਚ ਉਸ ਕੰਪਨੀ ਨੂੰ ਦਿੱਤੇ ਹੋਣ ਕਾਰਨ ਕੰਪਨੀ ਇਸ ਗੀਤ ਨੂੰ ਹਟਾ ਨਹੀਂ ਰਹੀ। ਫਿਰ ਵੀ ਉਸ ਨੇ ਕੰਪਨੀ ਨੂੰ ਸਰਪੰਚਾਂ ਖ਼ਿਲਾਫ਼ ਗੀਤ ’ਚ ਗਾਈ ਲਾਈਨ ਨੂੰ ਹਟਾਉਣ ਦਾ ਭਰੋਸਾ ਲੈ ਲਿਆ ਹੈ। ਉਹੀ ਭਰੋਸਾ ਉਹ ਸਰਪੰਚਾਂ ਨੂੰ ਦੇ ਰਹੇ ਹਨ।
ਹਾਜ਼ਰ ਸਰਪੰਚਾਂ ਨੇ ਵੀ ਗੁਲਾਬ ਸਿੱਧੂ ਨੂੰ ‘ਤੂੰ ਮੇਰਾ ਬਾਈ, ਮੈ ਤੇਰਾ ਬਾਈ’ ਵਾਂਗ ਗੁੱਸੇ-ਗਿਲੇ ਮਿਟਾਉਂਦਿਆਂ ਉਸ ਨਾਲ ਕੁਝ ਸਰਪੰਚਾਂ ਨੇ ਤਸਵੀਰਾਂ ਖਿਚਾਉਂਦਿਆਂ ਕੁਝ ਦਿਨਾਂ ਤੋਂ ਭਖ ਰਹੇ ਇਸ ਮਸਲੇ ਨੂੰ ਪਲਾਂ ’ਚ ਹੀ ਸੁਲਝਾ ਦਿੱਤਾ। ਮੀਡੀਆ ਦੇ ਰੂਬਰੂ ਹੁੰਦਿਆਂ ਗਾਇਕ ਗੁਲਾਬ ਸਿੱਧੂ ਨੇ ਇਹ ਵੀ ਮੰਨਿਆ ਕਿ ਇਸ ਗਾਣੇ ਨੂੰ ਰਿਕਾਰਡ ਕਰਨ ਤੋਂ ਬਾਅਦ ਉਸ ਦੇ ਨੇੜਲੇ ਸਾਥੀਆਂ ਨੇ ਹੀ ਇਸ ਨੂੰ ਰਿਲੀਜ਼ ਕਰਨ ’ਤੇ ਮੋਹਰ ਲਗਾ ਦਿੱਤੀ ਸੀ ਪਰ ਉਹ ਇਸ ਨੂੰ ਖੁਦ ਗਲਤੀ ਮੰਨ ਕੇ ਇਸ ਮਾਮਲੇ ਨੂੰ ਸਲਝਾਉਣ ’ਚ ਪਹਿਲ ਦੇ ਰਹੇ ਹਨ ਕਿਉਂਕਿ ਉਹ ਖਦ ਇੱਕ ਗਰੀਬ ਪਰਿਵਾਰ ’ਚ ਪੈਦਾ ਹੋ ਕੇ ਛੋਟੇ ਜਿਹੇ ਘਰ ’ਚੋਂ ਉੱਠ ਸੰਗੀਤ ਤੇ ਫਿਲਮ ਜਗਤ ਦੀ ਦੁਨੀਆਂ ’ਚ ਵੱਡਾ ਮੁਕਾਮ ਹਾਸਲ ਕਰ ਕੇ ਲੋਕਾਂ ਦਾ ਪਿਆਰ ਝੋਲੀ ਪਾਉਣਾ ਚਾਹੁੰਦੇ ਹਨ। ਉਨ੍ਹਾਂ ਸਰਪੰਚਾਂ ਨਾਲ ਇਹ ਵੀ ਵਾਅਦ ਕੀਤਾ ਕਿ ਉਹ ਇਸ ਗੀਤ ਨੂੰ ਲੱਖ ਸਿਫ਼ਾਰਸ ’ਤੇ ਵੀ ਕਿਸੇ ਪ੍ਰੋਗਰਾਮ ਜਾਂ ਕਿਸੇ ਮੰਚ ’ਤੇ ਨਹੀਂ ਗਾਉਣਗੇ। ਜਿਸ ’ਤੇ ਸਰਪੰਚਾਂ ਨੇ ਵੀ ਚਾਈਂ ਚਾਈਂ ਉਸ ਦੇ ਮੂੰਹੋਂ ਨਿੱਕਲੇ ਬੋਲਾਂ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਇਸ ਮਸਲੇ ’ਤੇ ਸੁਲਾ ਸਫ਼ਾਈਆਂ ਜਾਹਰ ਕੀਤੀਆਂ। ਪੰਜਾਬੀ ਜਾਗਰਣ ਦੀ ਟੀਮ ਵਲੋਂ ਪੁੱਛੇ ਗਏ ਸਵਾਲ ’ਤੇ ਵੀ ਸਰਪੰਚਾਂ ਨੇ ਮੋਹਰ ਲਗਾ ਦਿੱਤੀ ਕਿ ਉਹ ਗੁਲਾਬ ਸਿੱਧੂ ਦੇ ਖਿਲਾਫ਼ ਨਾਂ ਕੋਈ ਰੋਸ ਪ੍ਰਦਰਸ਼ਨ ਕਰਨਗੇ ਤੇ ਨਾਂ ਹੀ ਕਿਸੇ ਸਾਸ਼ਨ ਪ੍ਰਸਾਸ਼ਨਿਕ ਅਧਿਕਾਰੀ ਨੂੰ ਮੰਗ ਪੱਤਰ ਦੇਣਗੇ। ਸਰਪੰਚਾਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਬਰਨਾਲਾ ਜਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀ ਨੂੰ ਮਿਲ ਕੇ ਇਹ ਮੰਗ ਜਰੂਰ ਰੱਖਣਗੇ ਕਿ ਗੁਲਾਬ ਸਿੱਧੁ ਦਾ ਗਾਣਾ ਕਿਸੇ ਵੀ ਡੀਜੇ ਜਾਂ ਕਿਸੇ ਵਹੀਕਲ ’ਤੇ ਨਾਂ ਚੱਲਣ ਦਿੱਤਾ ਜਾਵੇ। ਇਸ ਮੌਕੇ ਜਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚ, ਪੰਚ ਤੇ ਕੁੱਝ ਮੋਹਤਵਰ ਸਖਸੀਅਤਾਂ ਸਣੇ ਗੁਲਾਬ ਸਿੱਧੁ ਦੀ ਟੀਮ ਵੀ ਹਾਜ਼ਰ ਸੀ।
ਸੰਖੇਪ:
