(ਪੰਜਾਬੀ ਖਬਰਨਾਮਾ) :ਅਜੇ ਦੇਵਗਨ ਦੀ ਫਿਲਮ ਸਨ ਆਫ ਸਰਦਾਰ 2012 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਸਿਨਮਾਘਰਾਂ ਵਿੱਚ ਵਧੀਆ ਪ੍ਰਰਦਸ਼ਨ ਕੀਤਾ ਸੀ ਅਤੇ ਇਹ ਸੁਪਰ-ਡੁਪਰ ਹਿੱਟ ਰਹੀ ਸੀ। ਹੁਣ ਇਸ ਫਿਲਮ ਦੀ ਸੀਕਵਲ  ਦੀ ਤਿਆਰੀ ਸ਼ੁਰੂ ਹੋ ਗਈ ਹੈ।  ਪਰ ਖਾਸ ਗੱਲ ਇਹ ਹੈ ਕਿ ਅਦਾਕਾਰ ਪੂਰੀ ਤਰ੍ਹਾਂ ਨਵੀਂ ਟੀਮ ਨਾਲ ‘ਸਨ ਆਫ ਸਰਦਾਰ 2’ ਬਣਾਉਣਗੇ।

ਜਗਦੀਪ ਸਿੱਧੂ ਨੇ ਦਿੱਤੀ ਜਾਣਕਾਰੀ

‘ਸਨ ਆਫ ਸਰਦਾਰ 2’ ਦਾ ਨਿਰਦੇਸ਼ਨ ਪੰਜਾਬੀ ਫਿਲਮ ਨਿਰਮਾਤਾ ਵਿਜੇ ਕੁਮਾਰ ਅਰੋੜਾ ਕਰਨਗੇ। ਇਸਦੀ ਜਾਣਕਾਰੀ ਰਾਈਟਰ ਜਗਦੀਪ ਸਿੱਧੂ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਜਗਦੀਪ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਹੈ।

ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ‘ਸਨ ਆਫ ਸਰਦਾਰ 2’ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਨਿਰਦੇਸ਼ਨ ਦਾ ਨਾਂ ਵਿਜੇ ਕੁਮਾਰ ਅਰੋੜਾ ਲਿਖਿਆ ਹੋਇਆ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਜਗਦੀਪ ਨੇ ਲਿਖਿਆ ਕਿ ਸ਼ੁਕਰ 🙏😇 … ਅੱਗੇ ਇੱਕ ਲੇਖਕ ਵਜੋਂ ✍️…. @vijaycam ਦੁਆਰਾ ਨਿਰਦੇਸ਼ਤ … ਇਸ ਮੌਕੇ ਲਈ ਧੰਨਵਾਦ ਦਾਦੂ..

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।