(ਪੰਜਾਬੀ ਖਬਰਨਾਮਾ) 20 ਮਈ : ਵੈੱਬ ਸੀਰੀਜ਼ ‘ਹੀਰਾਮੰਡੀ’ (Heeramandi) ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ। ਸੰਜੇ ਲੀਲਾ ਬੰਸਾਲੀ ਦੁਆਰਾ ਡਾਇਰੈਕਟ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਮਹਿੰਗੀ ਵੈੱਬ ਸੀਰੀਜ਼ ਹੈ। ਇਸ ਵੈੱਬ ਸੀਰੀਜ਼ ਵਿਚ ਸ਼ਰਮੀਨ ਸਹਿਗਲ (Sharmeen Shehgal) ਦੀ ਵੀ ਅਹਿਮ ਭੂਮਿਕਾ ਰਹੀ ਹੈ। ਸ਼ਰਮੀਨ ਸਹਿਗਲ ਸੰਜੇ ਲੀਲਾ ਬੰਸਾਲੀ ਦੀ ਭਾਣਜੀ ਹੈ। ਸਹਿਗਲ ਹੀਰਾਮੰਡੀ ਦੇ ਵਿਚ ਮਲਿਕਾ ਜਾਨ ਦੀ ਧੀ ਆਲਮਜ਼ੇਬ ਵਜੋਂ ਨਜ਼ਰ ਆਈ। ਆਲਮਜ਼ੇਬ ਇਕ ਤਰ੍ਹਾਂ ਨਾਲ ਹੀਰਾ ਮੰਡੀ ਦੀ ਰਾਜਕੁਮਾਰੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ਰਮੀਨ ਸਹਿਗਲ ਅਸਲ ਜੀਵਨ ਵਿਚ ਵੀ ਕਰੋੜਾਂ ਦੀ ਪ੍ਰਾਪਟੀ ਦੀ ਮਾਲਕਿਨ ਹੈ। ਦਰਅਸਲ ਪਿਛਲੇ ਸਾਲ ਸ਼ਰਮੀਨ ਸਹਿਗਲ ਦਾ ਵਿਆਹ ਅਮਨ ਮਹਿਤਾ ਦੇ ਨਾਲ ਹੋਇਆ। ਅਮਨ ਮਹਿਤਾ ਇਕ ਅੰਤਰ ਰਾਸ਼ਟਰੀ ਬਿਜ਼ਨੈੱਸਮੈਨ ਹੈ। ਉਸ ਦੀ ਨੈੱਟਵਰਥ ਕੋਈ ਸੌ ਦੋ ਸੌ ਕਰੋੜ ਨਹੀਂ ਬਲਕਿ ਹਜ਼ਾਰਾਂ ਕਰੋੜ ਹੈ। ਇਸ ਲਈ ਸ਼ਰਮੀਨ ਸਹਿਗਲ ਦਾ ਅਸਲ ਜੀਵਨ ਵੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ।
ਜੇਕਰ ਅਮਨ ਮਹਿਤਾ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਅਮਨ ਮਹਿਤਾ ਟੋਰੈਂਟ ਫਾਰਮਾਸਿਊਟੀਕਲਜ਼ (Torrent Pharmaceuticals) ਦੇ ਕਾਰਜਕਾਰੀ ਨਿਰਦੇਸ਼ਕ ਹਨ। ਟੋਰੈਂਟ ਫਾਰਮਾਸਿਊਟੀਕਲਜ਼ ਟੋਰੈਂਟ ਗਰੁੱਪ ਦਾ ਇੱਕ ਹਿੱਸਾ ਹੈ। ਇਹ ਇਕ ਅੰਤਰ ਰਾਸ਼ਟਰੀ ਕਾਰੋਬਾਰ ਹੈ। ਇਸ ਨੂੰ ਅਮਨ ਦੇ ਪਿਤਾ ਸੁਧੀਰ ਮਹਿਤਾ ਅਤੇ ਚਾਚਾ ਸਮੀਰ ਮਹਿਤਾ ਸਹਿ-ਚੇਅਰਪਰਸਨ ਵਜੋਂ ਸੰਭਾਲਦੇ ਹਨ। ਕੰਪਨੀ ਦੇ ਪੋਰਟਫੋਲੀਓ ਵਿੱਚ ਹੋਰ ਸਹਾਇਕ ਕੰਪਨੀਆਂ ਵਿੱਚ ਟੋਰੈਂਟ ਪਾਵਰ, ਟੋਰੈਂਟ ਕੇਬਲਸ, ਟੋਰੈਂਟ ਗੈਸ ਅਤੇ ਟੋਰੈਂਟ ਡਾਇਗਨੌਸਟਿਕਸ ਵੀ ਸ਼ਾਮਿਲ ਹਨ।
ਅਮਨ ਮਹਿਤਾ ਅਰਬ ਡਾਲਰ ਦੀ ਸੰਪੱਤੀ ਦੇ ਮਾਲਿਕ ਹਨ। 2024 ਦੇ ਬਲੂਮਬਰਗ ਸੂਚਕਾਂਕ ਦੇ ਅਨੁਸਾਰ, ਅਮਨ ਮਹਿਤਾ ਦੇ ਪਿਤਾ ਸਮੀਰ ਮਹਿਤਾ ਦੀ ਕੁੱਲ ਜਾਇਦਾਦ 53,800 ਕਰੋੜ ਰੁਪਏ ਹੈ। ਰਿਪੋਰਟ ਮੁਤਾਬਕ ਇਕੱਲੇ ਟੋਰੈਂਟ ਫਾਰਮਾ ਦੀ ਆਮਦਨ 4.6 ਅਰਬ ਡਾਲਰ ਯਾਨੀ ਕਿ ਲਗਭਗ 38,412 ਕਰੋੜ ਰੁਪਏ ਹੈ। ਵਿਆਹ ਤੋਂ ਬਾਅਦ ਸ਼ਰਮੀਨ ਸ਼ਹਿਗਲ ਵੀ ਇਸ ਜਾਇਦਾਦ ਦੀ ਮਾਲਿਕ ਬਣ ਗਈ ਹੈ।
ਅਮਨ ਮਹਿਤਾ ਨੇ ਆਪਣੇ ਪਰਿਵਾਰ ਦੇ ਇਸ ਅੰਤਰ ਰਾਸ਼ਟਰੀ ਕਾਰੋਬਾਰ ਨੂੰ ਸੰਭਾਲਣ ਲਈ ਚੰਗੀ ਪੜ੍ਹਾਈ ਹਾਸਿਲ ਕੀਤੀ। ਕਾਰੋਬਾਰ ਵਿਚ ਆਉਣ ਤੋਂ ਪਹਿਲਾਂ ਉਸ ਨੇ ਬੋਸਟਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਕੋਲੰਬੀਆ ਬਿਜ਼ਨਸ ਸਕੂਲ ਤੋਂ ਐਮ.ਬੀ.ਏ. ਦੀ ਡਿਗਰੀ ਹਾਸਿਲ ਕੀਤੀ ਅਤੇ ਆਪਣੇ ਖਾਨਦਾਨੀ ਕਾਰੋਬਾਰ ਨੂੰ ਸੰਭਾਲਿਆ।