ਰੂਪਨਗਰ, 08 ਫਰਵਰੀ (ਪੰਜਾਬੀ ਖ਼ਬਰਨਾਮਾ)

ਡਾਇਰੈਕਟਰ, ਉਦਯੋਗ ਅਤੇ ਕਮਾਰਸ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਵਿਖੇ ਉੱਦਮੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਐਗਰੀਕਲਚਰ ਇੰਪਲੀਮੈਂਟਸ ਮੈਨੁਫੈਕਚਰਜ਼ ਦਾ ਕਲੱਸਟਰ ਬਣਾਉਣ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਸਨਅਤਕਾਰਾਂ ਤੇ ਉਦਯੋਗਪਤੀਆਂ ਨੇ ਹਿੱਸਾ ਲਿਆ। 

ਇਸ ਸੈਮੀਨਾਰ ਵਿੱਚ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਰੂਪਨਗਰ ਮਲ ਮਹਿੰਦਰ ਸਿੰਘ ਨੇ ਆਏ ਸਨਅਤਕਾਰਾਂ ਨੂੰ ਜੀ ਆਇਆ ਆਖਦੇ ਹੋਏ ਦੱਸਿਆ ਕਿ ਰੋਪੜ ਇਲਾਕੇ ਵਿੱਚ ਉਦਯੋਗਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਤੇ ਕਲੱਸਟਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਮੰਤਵ ਨਾਲ ਹੀ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। 

ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਪ੍ਰਸਾਰ ਅਫਸਰ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਕਲੱਸਟਰ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਸਾਰੇ ਸਨਅਤਕਾਰਾਂ ਨੂੰ ਕਲੱਸਟਰ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਸੈਮੀਨਾਰ ਵਿੱਚ ਉਚੇਚੇ ਤੌਰ ਉੱਤੇ ਪਹੁੰਚੇ ਗੈਟ ਥਾਰਟਨ ਕੰਪਨੀ ਦੇ ਕੰਸਲਟੈਂਟ ਸੰਜੀਵ ਚੋਧਰੀ ਨੇ ਕਲੱਸਟਰ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਲੱਸਟਰ ਲਗਾਉਣ ਵੇਲੇ ਦਰਪੇਸ਼ ਮੁਸ਼ਕਲਾਂ ਨੂੰ ਨਜਿੱਠ ਕੇ ਕਲੱਸਟਰ ਨੂੰ ਕਾਮਯਾਬ ਬਣਾਉਣ ਬਾਰੇ ਵਿਸਥਾਪੂਰਵਕ ਦੱਸਿਆ। ਕਲੱਸਟਰ ਸਕੀਮ ਬਾਰੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ 5 ਕਰੋੜ ਤੋਂ 30 ਕਰੋੜ ਤੱਕ ਦਾ ਕਾਮਨ ਫੈਸਿਲੀਟੇਸ਼ਨ ਸੈਂਟਰ ਖੋਲਿਆ ਜਾ ਸਕਦਾ ਹੈ, ਜਿਸ ਲਈ ਭਾਰਤ ਸਰਕਾਰ 60 ਫ਼ੀਸਦੀ ਤੋਂ 80 ਫ਼ੀਸਦੀ ਅਤੇ ਪੰਜਾਬ ਸਰਕਾਰ 15 ਫ਼ੀਸਦੀ ਤੋਂ 20 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ, ਜਦਕਿ ਕੇਵਲ 5 ਫ਼ੀਸਦੀ ਤੋਂ 20 ਫ਼ੀਸਦੀ ਦਾ ਯੋਗਦਾਨ ਹੀ ਕਲੱਸਟਰ ਦੇ ਮੈਂਬਰਾਂ ਵੱਲੋਂ ਪਾਇਆ ਜਾਂਦਾ ਹੈ। 

ਸੈਮੀਨਾਰ ਦੌਰਾਨ ਭਾਗ ਲੈਣ ਵਾਲੇ ਉਦਯੋਗਪਤੀਆਂ ਨੇ ਕਲੱਸਟਰ ਵਿੱਚ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਸੈਮੀਨਾਰ ਵਿੱਚ ਹਰਪ੍ਰੀਤ ਸਿੰਘ ਰੋਜਗਾਰ ਅਫਸਰ ਰੂਪਨਗਰ, ਬਲਿੰਦਰ ਸਿੰਘ ਫੰਕਸ਼ਨਲ ਮੈਨੇਜਰ, ਜਸ਼ਨਦੀਪ ਕੌਰ ਆਹਲੂਵਾਲੀਆ ਫੰਕਸ਼ਨਲ ਮੈਨੇਜਰ, ਮਨਦੀਪ ਸਿੰਘ ਪ੍ਰਸਾਰ ਅਫਸਰ ਮੋਰਿੰਡਾ, ਜਸਪ੍ਰੀਤ ਕੋਰ ਉੱਚ ਉਦਯੋਗਿਕ ਉੱਨਤੀ ਅਫਸਰ ਤੋਂ ਇਲਾਵਾ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਉੱਘੇ ਉਦਯੋਗਪਤੀ ਗੁਰਨਾਮ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।