emergency letter

ਸੰਗਰੂਰ, 20 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਸਿਵਲ ਸਰਜਨ ਸੰਗਰੂਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਾਰੇ SMO ਨੂੰ ਇੱਕ ਐਮਰਜੈਂਸੀ ਲੇਟਰ ਕੱਢਿਆ ਗਿਆ ਹੈ। ਦੱਸ ਦਈਏ ਕਿ 19 ਦੀ ਰਾਤ ਨੂੰ ਜ਼ਿਲ੍ਹਾ ਸੰਗਰੂਰ ਦੇ ਸੰਗਰੂਰ, ਸੁਨਾਮ, ਧੂਰੀ,ਭਵਾਨੀਗੜ, ਲਹਿਰਾ, ਕੌਹਰੀਆਂ, ਦਿੜ੍ਹਬਾ, ਲੌਂਗੋਵਾਲ, ਸ਼ੇਰਪੁਰ ਅਤੇ ਮੂਨਕ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਅਲਰਟ ਰਹਿਣ ਦੇ ਆਰਡਰ ਦਿੱਤੇ ਗਏ।

ਪੱਤਰ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ 19 ਮਾਰਚ ਨੂੰ ਜਿੰਨਾ ਵੀ ਮੁਲਾਜਮਾਂ ਦੀਆਂ ਡਿਊਟੀਆਂ ਲੱਗੀਆਂ ਹਨ ਉਹ ਰਾਤ ਨੂੰ ਕਿਸੇ ਵੀ ਐਮਰਜੈਂਸੀ ਹਾਲਾਤਾਂ ਵਿੱਚ ਆਪਣੀ ਰਿਪਲੈਸਮੇਂਟ ਤਿਆਰ ਰੱਖਣ। ਨਵੀਂ ਟੀਮ ਤਿਆਰ ਕਰਕੇ ਪੂਰੀ ਸੂਚਨਾ ਦੀ ਰਿਪੋਰਟ ਵੀ CMO ਨੇ ਮੰਗੀ ਹੋਈ ਹੈ।

ਜਾਰੀ ਪੱਤਰ ਵਿੱਚ ਕਿਹਾ ਹੈ ਕਿ  ਉਕਤ ਵਿਸ਼ੇ ਸਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪ ਦੀ ਸੰਸਥਾਂ ਦੀਆਂ ਮੈਡੀਕਲ ਟੀਮਾਂ ਜੋ ਮਿਤੀ 19/3/25 ਨੂੰ ਸਵੇਰ ਤੋਂ ਡਿਊਟੀ ਤੇ ਤੈਨਾਤ ਹਨ,ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਜੇਕਰ ਮੈਡੀਕਲ ਟੀਮਾਂ ਦੀ ਸ਼ਾਮ ਤੋਂ ਬਾਅਦ ਰਾਤ ਲਈ ਲਈ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਆਪਣੀ ਆਪਣੀ ਸੰਸਥਾਂ ਦੀ ਮੈਡੀਕਲ ਟੀਮ ਸਬੰਧੀ ਰਿਪਲੇਸਮੈਂਟ ਆਪਣੇ ਪੱਧਰ ਤੇ ਤਿਆਰ ਰੱਖੀ ਜਾਵੇ ਤਾਂ ਜੋ ਲੋੜ ਪੈਣ ਤੇ ਸਬੰਧਤ ਨੂੰ ਭੇਜਿਆ ਜਾ ਸਕੇ।

ਕਾਬੇਲਗੌਰ ਹੈ ਕਿ ਮੀਟਿੰਗ ਤੋਂ ਪਰਤ ਰਹੇ ਕਿਸਾਨ ਆਗੂਆਂ ‘ਤੇ ਐਕਸ਼ਨ ਸ਼ੁਰੂ ਹੋ ਗਿਆ ਹੈ। ਮੋਹਾਲੀ ‘ਚ ਪੰਜਾਬ ਪੁਲਿਸ ਨੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕਰ ਲਿਆ ਹੈ। ਕਈ ਹੋਰ ਕਿਸਾਨਾਂ ਆਗੂਆਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਕਿਸਾਨ ਆਗੂਆਂ ਕਾਕਾ ਸਿੰਘ ਅਤੇ ਅਭਿਮਨਿਊ ਨੇ ਪੁਲਿਸ ਕਾਰਵਾਈ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਕੋਈ ਕਾਰਵਾਈ ਨਹੀਂ ਕਰਨਗੇ। ਜਾਣਕਾਰੀ ਅਨੁਸਾਰ ਪੁਲਿਸ ਜਗਜੀਤ ਸਿੰਘ ਡੱਲੇਵਾਲ ਦੀ ਐਂਬੂਲੈਂਸ ਆਪਣੇ ਨਾਲ ਲੈ ਗਈ। ਐਂਬੂਲੈਂਸ ਦੇ ਡਰਾਈਵਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਰਾਜਪੁਰਾ ਸ਼ੰਭੂ ਬਾਰਡਰ ਤੇ ਪੁਲਿਸ ਨੂੰ ਰੋਕਣ ਵਾਸਤੇ ਕਿਸਾਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਵੀ ਹਲਚਲ ਵਧ ਗਈ ਹੈ ਜੈ ਸਿੰਘ ਜਲਵੇੜਾ ਨੇ ਆਖਿਆ ਕੀ ਸਾਡੇ ਆਗੂ ਰੈਸਟ ਕਰ ਲਏ ਹਨ ਸਾਨੂੰ ਪਤਾ ਹੁੰਦਾ ਤਾਂ ਅਸੀਂ ਬਿਲਕੁਲ ਵੀ ਮੀਟਿੰਗ ਵਿੱਚ ਨਹੀਂ ਜਾਂਦੇ ਸੀ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਵੱਲੋਂ ਟਰਾਲੀਆਂ ਲਾ ਕੇ ਪੁਲਿਸ ਨੂੰ ਅੰਦਰ ਵੜਨ ਤੋਂ ਰੋਕਣ ਦੀ ਪੂਰੀ ਤਿਆਰੀ ਕਰ ਲਈ ਸ਼ੰਭੂ ਬਾਰਡਰ ਤੱਕ ਨਾ ਪਹੁੰਚ ਸਕੇ ਸਟੇਜ ਤੱਕ ਕਿਉਂਕਿ ਸਟੇਜ ਦੇ ਉੱਪਰ 300 ਦੇ ਕਰੀਬ ਕਿਸਾਨ ਸਟੇਜ ਚਲਾ ਰਿਹਾ ਹੈ।

ਸੰਖੇਪ : ਸਿਵਲ ਸਰਜਨ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਸਾਰੇ SMO ਨੂੰ ਐਮਰਜੈਂਸੀ ਪੱਤਰ ਜਾਰੀ ਕੀਤਾ ਗਿਆ ਹੈ। ਇਹ ਫੈਸਲਾ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਕੀਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।