ਰੂਪਨਗਰ, 07 ਫਰਵਰੀ (ਪੰਜਾਬੀ ਖ਼ਬਰਨਾਮਾ)

ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਸ਼੍ਰੀ ਅਸ਼ੋਕ ਚਲਹੋਤਰਾ ਵੱਲੋਂ ਅੱਜ ਆਪਣੇ ਦਫਤਰ ਵਿਖੇ ਆਬਕਾਰੀ ਨੀਤੀ 2024-25 ਦੇ ਸਬੰਧ ਵਿੱਚ ਰੋਪੜ ਜ਼ਿਲ੍ਹੇ ਦੇ ਸ਼ਰਾਬ ਦੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਆਬਕਾਰੀ) ਸ਼੍ਰੀ ਅਸ਼ੋਕ ਚਲਹੋਤਰਾ ਵੱਲੋਂ ਸਾਰੇ ਠੇਕੇਦਾਰਾਂ ਤੋਂ ਚਾਲੂ ਆਬਕਾਰੀ ਨੀਤੀ ਬਾਬਤ ਸਾਲ 2023-24 ਬਾਰੇ ਫੀਡਬੈਕ ਲਈ ਗਈ ਜਿਸ ਦੇ ਸਬੰਧ ਵਿੱਚ ਸਾਰੇ ਠੇਕੇਦਾਰਾਂ ਵੱਲੋਂ ਚੱਲ ਰਹੀ ਆਬਕਾਰੀ ਨੀਤੀ ਤੇ ਸੰਤੁਸ਼ਟੀ ਜਾਹਿਰ ਕੀਤੀ ਗਈ। ਉਨ੍ਹਾਂ ਵੱਲੋਂ ਆਬਕਾਰੀ ਨੀਤੀ 2024-25 ਬਾਰੇ ਸੁਝਾਅ ਵੀ ਦਿੱਤੇ ਗਏ।

ਸਹਾਇਕ ਕਮਿਸ਼ਨਰ (ਆਬਕਾਰੀ) ਵੱਲੋਂ ਠੇਕੇਦਾਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੇ ਇਹ ਸੁਝਾਅ ਅੱਜ ਹੀ ਮੁੱਖ ਦਫਤਰ ਨੂੰ ਭੇਜੇ ਜਾਣਗੇ ਤਾਂ ਜੋ ਸਰਕਾਰ ਦੇ ਪੱਧਰ ਤੇ ਇਹਨਾਂ ਸੁਝਾਵਾਂ ਤੇ ਫੈਸਲਾ ਲਿਆ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਠੇਕੇਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਪੁੱਛਿਆ ਅਤੇ ਉਹਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਕਿਉਂਕਿ ਠੇਕੇਦਾਰਾਂ ਵੱਲੋਂ ਰੋਪੜ ਜ਼ਿਲ੍ਹੇ ਦਾ ਹੁਣ ਤੱਕ ਦਾ ਸਰਕਾਰ ਦਾ ਮਾਲੀਆ ਇੱਕਠਾ ਕਰਨ ਦਾ ਟੀਚਾ ਪੂਰਾ ਕੀਤਾ ਗਿਆ ਹੈ।

ਅੰਤ ਵਿੱਚ ਸਹਾਇਕ ਕਮਿਸ਼ਨਰ (ਆਬਕਾਰੀ) ਸ਼੍ਰੀ ਅਸ਼ੋਕ ਚਲਹੋਤਰਾ ਵੱਲੋਂ ਠੇਕੇਦਾਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਵਿਆਹ ਸ਼ਾਦੀਆਂ ਤੇ ਆਮ ਜਨਤਾ ਨੂੰ ਸਰਕਾਰ ਵੱਲੋਂ ਨਿਰਧਾਰਤ ਵਾਜਬ ਰੇਟਾਂ ਤੇ ਮਿਆਰੀ ਸ਼ਰਾਬ ਮੁਹੱਈਆ ਕਰਵਾਈ ਜਾਵੇ ਅਤੇ ਨਾਲ ਹੀ ਇਹ ਵੀ ਤਾੜਨਾ ਕੀਤੀ ਕਿ ਇਸ ਆਬਕਾਰੀ ਨੀਤੀ ਦੇ ਰਹਿੰਦੇ 2 ਮਹੀਨਿਆਂ ਵਿੱਚ ਜੇਕਰ ਕੋਈ ਠੇਕੇਦਾਰ ਆਬਕਾਰੀ ਨੀਤੀ ਜਾਂ ਆਬਕਾਰੀ ਨਿਯਮਾਂ ਦੀ ਕੁਤਾਹੀ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਆਬਕਾਰੀ ਅਫਸਰ ਰੋਪੜ ਸ਼ੇਖਰ, ਆਬਕਾਰੀ ਨਿਰੀਖਕ ਰੋਪੜ ਜ਼ੋਰਾਵਰ ਸਿੰਘ ਅਤੇ ਆਬਕਾਰੀ ਨਿਰੀਖਕ ਮੋਰਿੰਡਾ ਨਵਨੀਸ਼ ਐਰੀ ਤੋਂ ਇਲਾਵਾ ਰੋਪੜ ਜਿਲੇ ਦੇ ਸਾਰੇ ਠੇਕੇਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਵਿਜੈ ਕੁਮਾਰ ਟਿੰਕੂ, ਅਨਿਲ ਕੁਮਾਰ ਬੱਦਰੀ, ਹੇਮਰਾਜ ਕਾਕੂ ਅਤੇ ਤੁਸ਼ਾਰ ਭਾਰਦਵਾਜ ਵੀ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।