05 ਅਗਸਤ 2024 : ਸ਼ਹਿਰ ਦੇ ਸੰਗਰੂਰ ਰੋਡ ’ਤੇ ਟਰੱਕ ਯੂਨੀਅਨ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਥਾਰ ਗੱਡੀ ਬੇਕਾਬੂ ਹੋ ਕੇ ਇੱਕ ਐਕਟਿਵਾ ਨੂੰ ਦਰੜਦੀ ਹੋਈ ਨਾਈ ਦੇ ਖੋਖੇ ’ਤੇ ਜਾ ਵੜੀ। ਸੜਕ ਕਿਨਾਰੇ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਛੇ ਹੋਰ ਜ਼ਖਮੀ ਹੋ ਗਏ। ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਮੁਖੀ ਪਾਤੜਾਂ ਯਸ਼ਪਾਲ ਸਪਾਲ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਸੰਗਰੂਰ ਰੋਡ ’ਤੇ ਟਰੱਕ ਯੂਨੀਅਨ ਦੇ ਸਾਹਮਣੇ ਇੱਕ ਤੇਜ਼ ਰਫਤਾਰ ਥਾਰ ਨੇ ਸੜਕ ’ਤੇ ਸਥਿਤ ਨਾਈ ਦੇ ਖੋਖੇ, ਇੱਕ ਐਕਟਿਵਾ ਸਮੇਤ ਮੋਟਰਸਾਈਕਲ ਨੂੰ ਲਪੇਟ ’ਚ ਲੈ ਲਿਆ। ਇਸ ਹਾਦਸੇ ’ਚ ਨਾਈ ਦੇ ਖੋਖੇ ’ਚ ਬੈਠੇ ਤਿੰਨ ਵਿਅਕਤੀ, ਦੋ ਐਕਟਿਵਾ ਸਵਾਰ ਟਰੱਕ ਉਪਰੇਟਰ ਸਮੇਤ ਦੋ ਹੋਰ ਵਿਅਕਤੀਆਂ ਨੂੰ ਲਪੇਟ ’ਚ ਲੈ ਲਿਆ। ਹਾਦਸੇ ਮਗਰੋਂ ਟਰੱਕ ਯੂਨੀਅਨ ਦੇ ਬਾਹਰ ਬੈਠੇ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋ ਦੋ ਵਿਅਕਤੀਆਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਜਾਂਦੇ ਰਸਤੇ ਵਿੱਚ ਇੱਕ ਗੰਭੀਰ ਜ਼ਖ਼ਮੀ ਵਿਅਕਤੀ ਤਰਸੇਮ ਲਾਲ ਦੀ ਮੌਤ ਹੋ ਗਈ ਜਦੋਂਕਿ ਪੰਜ ਵਿਅਕਤੀ ਜ਼ੇਰੇ ਇਲਾਜ ਹਨ।

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਥਾਰ ਗੱਡੀ ਬਹੁਤ ਜ਼ਿਆਦਾ ਤੇਜ਼ੀ ਨਾਲ ਆ ਰਹੀ ਸੀ ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਇਸ ਹਾਦਸੇ ’ਚ ਜ਼ਖਮੀ ਹੋਣ ਵਾਲਿਆਂ ਵਿੱਚ ਲਖਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਖਾਸਪੁਰ, ਪ੍ਰਵੰਤ ਸ਼ਰਮਾ ਪੁੱਤਰ ਰਤਨ ਲਾਲ ਵਾਸੀ ਉੱਤਰ ਪ੍ਰਦੇਸ਼, ਸੁਖਵਿੰਦਰ ਸਿੰਘ ਪੁੱਤਰ ਰਾਮ ਚੰਦ ਵਾਸੀ ਪਿੰਡ ਨਿਆਲ ਅਤੇ ਰਾਮ ਕਰਨ ਹਾਲਾਬਾਦ ਸਿੰਗਲਾ ਬਰਤਨ ਫੈਕਟਰੀ ਪਾਤੜਾਂ ਤੋਂ ਇਲਾਵਾ ਦੋ ਵਿਅਕਤੀ ਹੋਰ ਦੱਸੇ ਜਾਂਦੇ ਹਨ। ਮੌਕੇ ’ਤੇ ਪਹੁੰਚੇ ਥਾਣਾ ਮੁੱਖੀ ਯਸਪਾਲ ਸ਼ਰਮਾ ਨੇ ਦੱਸਿਆ ਕਿ ਥਾਰ ਗੱਡੀ ਨੂੰ ਕਬਜ਼ੇ ’ਚ ਲੈ ਕੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।