04 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅੰਮ੍ਰਿਤਸਰ ‘ਚ ਪੁਲਿਸ ਥਾਣੇ ਦੇ ਬਾਹਰ ਤਾਬੜਤੋੜ ਫਾਇਰਿੰਗ ਹੋਈ ਹੈ। CRPF ਦੇ ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਗੋਲੀਆਂ ਮਾਰੀਆਂ ਹਨ।
ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ CRPF ਦੇ ਰਿਟਾਇਰ ਡੀ.ਐਸ.ਪੀ. ਤਰਸੇਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। CRPF ਦੇ ਰਿਟਾਇਰ ਡੀ.ਐਸ.ਪੀ. ਤਰਸੇਮ ਸਿੰਘ ਦੇ ਬੇਟੇ ਬਚਿੱਤਰ ਸਿੰਘ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਦੇ ਦੋ ਵਿਆਹ ਹੋਏ ਸਨ, ਜਗੀਰ ਕੌਰ ਤਰਸੇਮ ਸਿੰਘ ਦੀ ਪਹਿਲੀ ਪਤਨੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।