11 ਸਤੰਬਰ 2024 : ਲੁਸਾਨੇ: ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਤਈਅਬ ਇਕਰਾਮ ਦਾ 9 ਨਵੰਬਰ ਨੂੰ ਮਸਕਟ, ਓਮਾਨ ਵਿੱਚ ਗਲੋਬਲ ਗਵਰਨਿੰਗ ਬਾਡੀ ਦੀ 49ਵੀਂ ਕਾਂਗਰਸ ਵਿੱਚ ਨਿਰਵਿਰੋਧ ਮੁੜ ਪ੍ਰਧਾਨ ਚੁਣਿਆ ਜਾਣਾ ਤੈਅ ਹੈ। ਚੋਣਾਂ ਲਈ ਨਾਮਜ਼ਦਗੀ ਦੀ ਆਖਰੀ ਮਿਤੀ 31 ਅਗਸਤ ਸੀ। ਪਾਕਿਸਤਾਨ ਤੇ ਚੀਨ ਦੇ ਸਾਬਕਾ ਹਾਕੀ ਕੋਚ 2016 ਤੋਂ ਆਈਓਸੀ ਓਲੰਪਿਕ ਸੋਲੀਡੈਰਿਟੀ ਕਮਿਸ਼ਨ ਦੇ ਮੈਂਬਰ ਹਨ। 5 ਨਵੰਬਰ 2022 ਨੂੰ ਉਨ੍ਹਾਂ ਨੂੰ ਐੱਫਆਈਐੱਚ ਦਾ 13ਵਾਂ ਪ੍ਰਧਾਨ ਚੁਣਿਆ ਗਿਆ ਸੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।