Taiwan Earthquake(ਪੰਜਾਬੀ ਖ਼ਬਰਨਾਮਾ): ਵੀਹ ਦਿਨ ਪਹਿਲਾਂ ਆਏ ਭੂਚਾਲ ਤੋਂ ਤਾਈਵਾਨ ਦੇ ਲੋਕ ਅਜੇ ਪੂਰੀ ਤਰ੍ਹਾਂ ਉਭਰ ਵੀ ਨਹੀਂ ਸਕੇ ਸਨ ਕਿ ਇਕ ਵਾਰ ਫਿਰ ਭੂਚਾਲ ਨਾਲ ਤਾਈਵਾਨ ਦੀ ਧਰਤੀ ਹਿੱਲ ਗਈ। ਇੱਥੇ ਇੱਕ ਰਾਤ ਵਿੱਚ ਭੂਚਾਲ ਦੇ 80 ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਜ਼ਬਰਦਸਤ ਝਟਕਾ 6.3 ਤੀਬਰਤਾ ਦਾ ਸੀ। ਇਸ ਭੂਚਾਲ ਤੋਂ ਬਾਅਦ 3 ਅਪ੍ਰੈਲ ਦੇ ਭੂਚਾਲ ਨਾਲ ਨੁਕਸਾਨੀਆਂ ਗਈਆਂ ਇਮਾਰਤਾਂ ਹੁਣ ਇਕ ਪਾਸੇ ਝੁਕ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਹੁਆਲੀਨ ਦੀ ਪੇਂਡੂ ਪੂਰਬੀ ਕਾਉਂਟੀ ਵਿੱਚ ਸੀ। ਇੱਥੇ ਹੀ 3 ਅਪ੍ਰੈਲ ਨੂੰ 7.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ‘ਚ ਕਰੀਬ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਤਾਈਵਾਨ ਵਿੱਚ ਸੈਂਕੜੇ ਭੂਚਾਲ ਆ ਚੁੱਕੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।