ਮਨੋਰੰਜਨ ਡੈਸਕ, ਨਵੀਂ ਦਿੱਲੀ( ਪੰਜਾਬੀ ਖਬਰਨਾਮਾ) : ਤਾਪਸੀ ਪੰਨੂ ਨੇ ਪਿਛਲੇ ਮਹੀਨੇ ਸਾਬਕਾ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਸੀ। ਡੰਕੀ ਅਦਾਕਾਰਾ ਨੇ ਕਿਸੇ ਨੂੰ ਵੀ ਆਪਣੇ ਵਿਆਹ ਦੀ ਭਿਣਕ ਨਾ ਲੱਗਣ ਦਿੱਤੀ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਆਪਣੇ ਵਿਆਹ ਨੂੰ ਕਨਫਰਮ ਕੀਤਾ ਤੇ ਹੁਣ ਉਹ ਲਾਲ ਸਾੜੀ ਵਿਚ ਸਪਾਟ ਹੋਈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।