21 ਅਗਸਤ 2024 : ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਹੈ। ਇਸ ਦਾ ਨਿਰਮਾਣ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਦੇ ਬੈਨਰ ਹੇਠ ਕੀਤਾ ਜਾਵੇਗਾ, ਜਦਕਿ ਰਵੀ ਭਾਗਚੰਦਕਾ ਇਸ ਦੇ ਸਹਿ-ਨਿਰਮਾਤਾ ਹੋਣਗੇ। ਪ੍ਰੈਸ ਰਿਲੀਜ਼ ਅਨੁਸਾਰ ਫਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪਲਾਂ ਨੂੰ ਦਿਖਾਏਗੀ। ਇਸ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ ‘ਚ ਛੇ ਗੇਂਦਾਂ ‘ਤੇ ਛੱਕੇ ਮਾਰਨ, ਕੈਂਸਰ ਨਾਲ ਲੜਾਈ ਤੇ ਫੇਰ ਕ੍ਰਿਕਟ ਦੁਨੀਆ ’ਚ ਪਰਣ ਦੇ ਦੁਆਲੇ ਘੰਮੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।