5 ਜੁਲਾਈ (ਪੰਜਾਬੀ ਖਬਰਨਾਮਾ): ਮਸ਼ਹੂਰ ਫੂਡ ਡਿਲੀਵਰੀ ਪਲੇਟਫਾਰਮ Swiggy ਨੇ ਖੁਦ ਦੀ UPI ਸੇਵਾ ਲਾਂਚ ਕਰ ਦਿੱਤੀ ਹੈ। ਹੁਣ Swiggy ਰਾਹੀ ਫੂਡ ਆਰਡਰ ਕਰਨ ਵਾਲੇ ਯੂਜ਼ਰਸ ਨੂੰ ਭੁਗਤਾਨ ਕਰਨ ਲਈ ਹੋਰਨਾਂ ਐਪਾਂ ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਪਲੇਟਫਾਰਮ ਦਾ ਮੰਨਣਾ ਹੈ ਕਿ ਹੋਰਨਾਂ ਐਪਾਂ ‘ਤੇ ਨਿਰਭਰਤਾਂ ਘੱਟ ਜਾਣ ਕਰਕੇ ਭੁਗਤਾਨ ਫੇਲ ਹੋਣ ਦੇ ਮਾਮਲੇ ਘੱਟ ਆਉਣਗੇ ਅਤੇ ਯੂਜ਼ਰਸ ਦਾ ਅਨੁਭਵ ਬਿਹਤਰ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ, Swiggy ਨੇ ਨਵੀਂ ਇਨ-ਐਪ ਪੇਮੈਂਟ ਸੇਵਾ ਨੂੰ ਪਲੱਗ-ਇਨ ਦੇ ਤੌਰ ‘ਤੇ ਲਾਂਚ ਕੀਤਾ ਹੈ। ਫੂਡ ਡਿਲੀਵਰੀ ਪਲੇਟਫਾਰਮ Swiggy ਨੇ ਇਸ ਲਈ Yes Bank ਅਤੇ JusPay ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ। Swiggy ਫੂਡ ਡਿਲੀਵਰੀ ਪਲੇਟਫਾਰਮ Zomato ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਹੈ।
ਯੂਜ਼ਰਸ ਨੂੰ ਜਲਦ ਮਿਲੇਗੀ Swiggy UPI ਸੇਵਾ: Swiggy ਨੇ ਆਪਣੀ ਨਵੀਂ ਸੇਵਾ ਕਰਮਚਾਰੀਆਂ ਦੇ ਵਿਚਕਾਰ ਕਲੋਜ ਯੂਜ਼ਰ ਗਰੁੱਪ ਲਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਇਸਨੂੰ ਗ੍ਰਾਹਕਾਂ ਲਈ ਵੀ ਲਾਂਚ ਕਰ ਦਿੱਤਾ ਜਾਵੇਗਾ।
ਫੂਡ ਆਰਡਰ ਕਰਨਾ ਹੋਵੇਗਾ ਆਸਾਨ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗ੍ਰਾਹਕ ਹੁਣ ਤੱਕ Google Pay ਅਤੇ PhonePe ਵਰਗੀਆਂ ਥਰਡ ਪਾਰਟੀ ਐਪਾਂ ਦੀ ਮਦਦ ਨਾਲ ਭੁਗਤਾਨ ਕਰਦੇ ਸੀ, ਜਿਸ ਕਾਰਨ ਲੋਕਾਂ ਨੂੰ ਭੁਗਤਾਨ ਕਰਨ ‘ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਜਿਹੇ ‘ਚ Swiggy ਨੇ ਆਪਣੇ ਯੂਜ਼ਰਸ ਲਈ ਐਪ ‘ਚ ਹੀ UPI ਸੇਵਾ ਲਾਂਚ ਕਰ ਦਿੱਤੀ ਹੈ। ਇਸ ਸੁਵਿਧਾ ਦੇ ਆਉਣ ਤੋਂ ਬਾਅਦ ਭੁਗਤਾਨ ਅਤੇ ਫੂਡ ਆਰਡਰ ਕਰਨਾ ਆਸਾਨ ਹੋਵੇਗਾ।