surinder vicky

14 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪਾਲੀਵੁੱਡ ਤੋਂ ਬਾਅਦ ਅੱਜਕੱਲ੍ਹ ਬਾਲੀਵੁੱਡ ਗਲਿਆਰਿਆਂ ਵਿੱਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਅਦਾਕਾਰ ਸੁਵਿੰਦਰ ਵਿੱਕੀ, ਜੋ ਨਵੇਂ ਸੀਜ਼ਨ ਦੇ ਰੂਪ ਵਿੱਚ ਸਟ੍ਰੀਮ ਹੋਈ ਵੈੱਬ ਸੀਰੀਜ਼ “ਚਮਕ-ਦਿ ਕਨਕਲੂਜ਼ਨ” ਨਾਲ ਮੁੜ ਚਰਚਾ ‘ਚ ਹਨ, ਜਿੰਨ੍ਹਾਂ ਦੇ ਨਵੇਂ ਅਵਤਾਰ ਨੂੰ ਦਰਸ਼ਕਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।

‘ਸੋਨੀਲਿਵ’ ‘ਤੇ ਸਟ੍ਰੀਮ ਹੋਈ ਉਕਤ ਵੈੱਬ ਸੀਰੀਜ਼ ਦਾ ਨਿਰਦੇਸ਼ਨ ਜੁਗਰਾਜ ਚੌਹਾਨ ਵੱਲੋਂ ਕੀਤਾ ਗਿਆ ਹੈ, ਜਿਸ ਨੂੰ ਚਰਚਿਤ ਕਹਾਣੀ ਸਾਰ ਅਧੀਨ ਬੁਣੇ ਗਏ ਛੇ ਐਪੀਸੋਡ ਦੁਆਰਾ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ ਹੈ। ਸਾਲ 2023 ਵਿੱਚ ਫਸਟ ਪਾਰਟ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ਉਕਤ ਵੈੱਬ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਜਿਸ ਉਪਰੰਤ ਦੂਜੇ ਭਾਗ ਦੇ ਤੌਰ ਉਤੇ ਸਾਹਮਣੇ ਲਿਆਂਦੀ ਗਈ ਉਕਤ ਵੈੱਬ ਸੀਰੀਜ਼ ਦੀ ਸਟਾਰ ਕਾਸਟ ਮਨੋਜ ਪਾਹਵਾ, ਪਰਮਵੀਰ ਸਿੰਘ ਚੀਮਾ, ਮੋਹਿਤ ਮਲਿਕ, ਈਸ਼ਾ ਤਲਵਾਰ, ਮੁਕੇਸ਼ ਛਾਬੜਾ, ਪ੍ਰਿੰਸ ਕੰਵਲਜੀਤ ਸਿੰਘ, ਅਕਾਂਸ਼ਾ ਸਿੰਘ, ਨਵਨੀਤ ਨਿਸ਼ਾਨ, ਰਾਕੇਸ਼ ਬੇਦੀ, ਮਹਾਬੀਰ ਭੁੱਲਰ, ਹੌਬੀ ਧਾਲੀਵਾਲ, ਸ਼ਰਨ ਕੌਰ, ਅੰਕਿਤਾ ਗੋਰਾਇਆ, ਹਰਦੀਪ ਕੌਰ, ਰਾਜਦੀਪ ਕੌਰ, ਧਨਵੀਰ ਸਿੰਘ ਰੇਡੇਕਰ, ਕੁਲਜੀਤ ਸਿੰਘ, ਜਰਨੈਲ ਸਿੰਘ, ਮਲਕੀਤ ਰੌਣੀ, ਅਨਿਰੁਧ ਰਾਏ, ਪੰਕਜ ਅਵਧੇਸ਼ ਸ਼ੁਕਲਾ, ਬਿਮਲ ਓਬਰਾਏ, ਵਿਜਯੰਤ ਕੋਹਲੀ, ਵਿਕਾਸ ਮਹਿਤਾ, ਫਿਰੋਜ਼ ਮਾਸਟਰ, ਅਜੈ ਤਿਵਾਰੀ, ਸਾਗਰ ਸੈਣੀ, ਰੁਪਿੰਦਰ ਕੌਰ, ਸਿਧਾਰਥ ਸ਼ਾਅ, ਅਸ਼ਵਿਨ ਸ਼ਰਮਾ, ਅਯੁਸ਼ਪ੍ਰੇਤਵਾ, ਅਸ਼ਵਿਨ ਸ਼ਰਮਾ, ਅਯੁਸ਼ੇਸ਼ ਕੁਮਾਰ, ਡਾ. ਇੰਦਰਪ੍ਰੀਤ ਆਦਿ ਸ਼ੁਮਾਰ ਹਨ, ਜਿੰਨ੍ਹਾਂ ਨਾਲ ਅਦਾਕਾਰ ਸ਼ੁਵਿੰਦਰ ਵਿੱਕੀ ਵੱਲੋਂ ਵੀ ਬੇਹੱਦ ਚੁਣੌਤੀਪੂਰਨ ਰੋਲ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ‘ਭਈਆ ਜੀ’ ਜਿਹੀਆਂ ਕਈ ਵੱਡੀਆਂ ਫਿਲਮਾਂ ਅਤੇ ‘ਕੋਹਰਾ’ ਵਰਗੀ ਵੈੱਬ ਸੀਰੀਜ਼ ਦਾ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਸੁਵਿੰਦਰ ਵਿੱਕੀ, ਜੋ ਦਿਲਜੀਤ ਦੁਸਾਂਝ ਦੀ ‘ਪੰਜਾਬ 1995’ ਨੂੰ ਲੈ ਕੇ ਵੀ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।

ਸੰਖੇਪ : ਸੁਰਿੰਦਰ ਵਿਕੀ ਦੇ ਨਵੇਂ ਰੋਲ ਨੇ “ਚਮਕ-ਦਿ ਕਨਕਲੂਜ਼ਨ” ਵਿੱਚ ਵਿਸ਼ੇਸ਼ ਤੌਰ ‘ਤੇ ਧਿਆਨ ਖਿੱਚਿਆ ਅਤੇ ਉਹਨਾਂ ਦੀ ਪੇਸ਼ਕਸ਼ ਨੂੰ ਬੜੀ ਪ੍ਰਸ਼ੰਸਾ ਮਿਲੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।