05 ਅਗਸਤ 2024 : ਸੁਪਰਸਟਾਰ ਸਿੰਗਰ 3 ਦਾ ਗ੍ਰੈਂਡ ਫਿਨਾਲੇ ਬਹੁਤ ਹੀ ਸ਼ਾਨਦਾਰ ਰਿਹਾ। ਗ੍ਰੈਂਡ ਫਿਨਾਲੇ ਸਮਾਗਮ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ‘ਚ ਕੰਟੈਸਟੈਂਟਸ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਸੁਪਰਸਟਾਰ ਸਿੰਗਰ ਦਾ ਤੀਜਾ ਸੀਜ਼ਨ ਕੇਰਲ ਦੇ 7 ਸਾਲ ਦੇ ਅਵੀਰਭਵ ਐੱਸ ਅਤੇ ਝਾਰਖੰਡ ਦੇ 12 ਸਾਲ ਦੇ ਅਥਰਵ ਬਖਸ਼ੀ ਦੇ ਨਾਂ ‘ਤੇ ਸੀ। ਕਿਸੇ ਰਿਐਲਿਟੀ ਸ਼ੋਅ ਵਿੱਚ ਇਹ ਪਹਿਲੀ ਵਾਰ ਹੈ ਕਿ ਦੋ ਜੇਤੂਆਂ ਦਾ ਇੱਕੋ ਸਮੇਂ ਐਲਾਨ ਕੀਤਾ ਗਿਆ ਹੋਵੇ। ਦੋ ਜੇਤੂਆਂ ਦੇ ਐਲਾਨ ਨਾਲ ਹਰ ਕੋਈ ਹੈਰਾਨ ਰਹਿ ਗਿਆ। ਗ੍ਰੈਂਡ ਫਿਨਾਲੇ ਐਪੀਸੋਡ ਦਾ ਨਾਂ ‘ਫਿਊਚਰ ਕਾ ਫਿਨਾਲੇ’ ਰੱਖਿਆ ਗਿਆ ਸੀ। ਦੋਵਾਂ ਜੇਤੂਆਂ ਨੂੰ ਟਰਾਫੀ ਦੇ ਨਾਲ 10-10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਜਿਵੇਂ ਹੀ ਸੁਪਰਸਟਾਰ ਸਿੰਗਰ 3 ਦੇ ਹੋਸਟ ਹਰਸ਼ ਲਿੰਬਾਚੀਆ ਨੇ ਅਵੀਰਭਵ ਐਸ ਅਤੇ ਅਥਰਵ ਬਖਸ਼ੀ ਦਾ ਨਾਂ ਲਿਆ, ਦੋਵੇਂ ਕੰਟੈਂਸਟਟ ਅਤੇ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ੀ ਨਾਲ ਝੂਮ ਉਠੇ। ਦੋਵੇਂ ਮੁਕਾਬਲੇਬਾਜ਼ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇੰਡੀਅਨ ਆਈਡਲ ਸੀਜ਼ਨ 12 ਦੇ ਜੇਤੂ ਅਤੇ ਉਪ ਜੇਤੂ ਪਵਨਦੀਪ ਰਾਜਨ ਅਤੇ ਅਰੁਣਿਤਾ ਕਾਂਜੀਲਾਲ ਨੇ ਸੁਪਰਸਟਾਰ ਸਿੰਗਰ 3 ਦੇ ਦੋਵਾਂ ਜੇਤੂਆਂ ਨੂੰ 10 ਲੱਖ ਰੁਪਏ ਦਾ ਚੈੱਕ ਅਤੇ ਟਰਾਫੀ ਦਿੱਤੀ।
ਅਵੀਰਭਵ ਐਸ ਦੀ ਜਿੱਤ ਜਨਤਕ ਵੋਟਿੰਗ ‘ਤੇ ਆਧਾਰਿਤ ਸੀ। ਸੁਪਰਸਟਾਰ ਸਿੰਗਰ 3 ਦਾ ਵਿਜੇਤਾ ਬਣਨ ਤੋਂ ਬਾਅਦ, ਉਨ੍ਹਾਂ ਨੇ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਮੈਂ ਇਸ ਸ਼ੋਅ ਨੂੰ ਜਿੱਤ ਕੇ ਬਹੁਤ ਖੁਸ਼ ਹਾਂ। ਮੇਰੇ ਮਾਤਾ-ਪਿਤਾ ਵੀ ਬਹੁਤ ਖੁਸ਼ ਹਨ। ਮੈਂ ਉਨ੍ਹਾਂ ਦੇ ਚਿਹਰਿਆਂ ‘ਤੇ ਇਹ ਖੁਸ਼ੀ ਅਤੇ ਉਤਸ਼ਾਹ ਦੇਖ ਸਕਦਾ ਹਾਂ ਕਿ ਮੈਂ ਇੱਕ ਸ਼ੋਅ ਜਿੱਤ ਰਿਹਾ ਹਾਂ। ਜਿਵੇਂ ਕਿ ਇਹ ਇੱਕ ਬਹੁਤ ਵਧੀਆ ਅਨੁਭਵ ਹੈ।” ਮੈਂ ਇਸ ਸ਼ੋਅ ਨੂੰ, ਮੇਰੇ ਕਪਤਾਨ, ਦੋਸਤਾਂ ਅਤੇ ਸਾਰਿਆਂ ਨੂੰ ਯਾਦ ਕਰਾਂਗਾ।