(ਪੰਜਾਬੀ ਖਬਰਨਾਮਾ): ਸੁਪਰਸਟਾਰ ਆਮਿਰ ਖਾਨ (Aamir Khan) ਦੇ ਬੇਟੇ ਜੁਨੈਦ ਖਾਨ (Junaid Khan) ਆਪਣੀ ਸਾਦੀ ਤੇ ਸਿੰਪਲ ਲਾਈਫ ਸਟਾਈਲ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਉਹ ਅਕਸਰ ਆਟੋ ਵਿੱਚ ਸਫ਼ਰ ਕਰਦੇ ਨਜ਼ਰ ਆ ਜਾਂਦੇ ਹਨ। ਕੁਝ ਸਮਾਂ ਪਹਿਲਾਂ ਇਕ ਇੰਟਰਵਿਊ ‘ਚ ਆਮਿਰ ਖਾਨ (Aamir Khan) ਨੇ ਦੱਸਿਆ ਸੀ ਕਿ ਉਹ ਆਪਣੇ ਬੇਟੇ ਜੁਨੈਦ ਲਈ ਕਾਰ ਖਰੀਦਣਾ ਚਾਹੁੰਦੇ ਹਨ ਤਾਂ ਕਿ ਉਹ ਕਿਤੇ ਵੀ ਆਰਾਮ ਨਾਲ ਜਾ ਸਕਣ ਪਰ ਜੁਨੈਦ ਹਰ ਵਾਰ ਇਨਕਾਰ ਕਰ ਦਿੰਦੇ ਹਨ। ਹੁਣ ਜੁਨੈਦ ਖਾਨ (Junaid Khan) ਨੇ ਪਿਤਾ ਆਮਿਰ ਦੇ ਇਸ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕਨੈਕਟ ਸਿਨੇ ਦੇ ਇੱਕ ਇੰਟਰਵਿਊ ਦੌਰਾਨ ਜੁਨੈਦ ਖਾਨ (Junaid Khan) ਤੋਂ ਪੁੱਛਿਆ ਗਿਆ ਸੀ, ਤੁਹਾਡੇ ਪਿਤਾ ਆਮਿਰ ਖਾਨ (Aamir Khan) ਨੇ ਕਈ ਇੰਟਰਵਿਊਜ਼ ਵਿੱਚ ਕਿਹਾ ਹੈ ਕਿ ਤੁਸੀਂ ਕਾਰ ਦੀ ਬਜਾਏ ਟਰੇਨ ਵਿੱਚ ਸਫਰ ਕਰਨਾ ਪਸੰਦ ਕਰਦੇ ਹੋ? ਇਸ ਦੇ ਜਵਾਬ ‘ਚ ਜੁਨੈਦ ਖਾਨ (Junaid Khan) ਨੇ ਕਿਹਾ, ‘ਪਾਪਾ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਬਣਾ ਦਿੰਦੇ ਹਨ। ਮੈਂ ਸਿਰਫ਼ ਸਫ਼ਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਚੁਣਦਾ ਹਾਂ। ਮੈਂ ਅਕਸਰ ਮੁੰਬਈ ਵਿੱਚ ਰਿਕਸ਼ਾ ਦੁਆਰਾ ਸਫ਼ਰ ਕਰਦਾ ਹਾਂ, ਕਿਉਂਕਿ ਇੱਥੇ ਸਫ਼ਰ ਕਰਨਾ ਬਹੁਤ ਆਸਾਨ ਹੈ ਅਤੇ ਇਸ ਦੀ ਪਾਰਕਿੰਗ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ।