27 ਅਗਸਤ 2024 : ਅਦਾਕਾਰ ਸੁਨੀਲ ਸ਼ੈਟੀ ਆਪਣੀ ਵੈੱਬ ਸੀਰੀਜ਼ ‘ਹੰਟਰ’ ਦੇ ਦੂਜੇ ਭਾਗ ਵਿਚ ਦਿਖਾਈ ਦੇਵੇਗਾ। ਅਦਾਕਾਰ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੇ ਸ਼ੂਟਿੰਗ ਦੀਆਂ ਝਲਕਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਇੰਸਟਾਗ੍ਰਾਮ ’ਤੇ ਨਿਰਦੇਸ਼ਕ ਪ੍ਰਿੰਸ ਧੀਮਾਨ ਦੀ ‘ਕਲੈਪਬੋਰਡ’ ਵਾਲੀ ਪੋਸਟ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ ਜਿਸ ਵਿੱਚ ਸੀਰੀਜ਼ ‘ਹੰਟਰ’ ਦਾ ਕਲੈਪਬੋਰਡ ਦਿਖਾਈ ਦੇ ਰਿਹਾ ਹੈ। ਫ਼ਿਲਮ ‘ਹੰਟਰ’ ਦੇ ਪਹਿਲੇ ਭਾਗ ਵਿੱੱਚ ਸੁਨੀਲ ਸ਼ੈਟੀ ਨੇ ਏਸੀਪੀ ਵਿਕਰਮ ਸਿਨਹਾ ਦੀ ਭੂਮਿਕਾ ਨਿਭਾਈ ਸੀ। ਉਸ ਨਾਲ ਈਸ਼ਾ ਦਿਓਲ, ਰਾਹੁਲ ਦੇਵ, ਬਰਖਾ ਬਿਸ਼ਟ, ਮਿਹਰ ਆਹੂਜਾ, ਟੀਨਾ ਸਿੰਘ, ਚਾਹਤ ਤੇਜਵਾਨੀ, ਕਰਨਵੀਰ ਸ਼ਰਮਾ, ਸਿਧਾਰਥ ਖੇਰ ਅਤੇ ਪਵਨ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਸਨ। ਐਕਸ਼ਨ ਪੈਕਡ ਥ੍ਰਿਲਰ ਵੈੱਬ ਸੀਰੀਜ਼ ‘ਹੰਟਰ’ ਦੇ ਅੱਠ ਐਪੀਸੋਡ ਹਨ। ਇਸ ਤੋਂ ਇਲਾਵਾ ਸੁਨੀਲ ਸ਼ੈੱਟੀ ਫ਼ਿਲਮ ‘ਵੈਲਕਮ 3’ ਤੋਂ ਲੈ ਕੇ ‘ਦਿ ਲੀਜੈਂਡ ਆਫ ਸੋਮਨਾਥ’ ਤੱਕ ਪ੍ਰਾਜੈਕਟਾਂ ਵਿੱਚ ਵੱਖ-ਵੱਖ ਨਜ਼ਰ ਆਵੇਗਾ। ਉਸ ਦੇ ਚਾਹੁਣ ਵਾਲੇ ਉਸ ਨੂੰ ‘ਵੈਲਕਮ ਟੂ ਦ ਜੰਗਲ’ ਵਿੱਚ ਅਕਸ਼ੈ ਕੁਮਾਰ ਨਾਲ ਮੁੜ ਇਕੱਠੇ ਦੇਖਣ ਲਈ ਬੇਸਬਰੀ ਨਾਲ ਉਡੀਕ ਰਹੇ ਹਨ ਜੋ ਫ਼ਿਲਮ ‘ਵੈਲਕਮ’ ਦੀ ਤੀਜੀ ਕਿਸ਼ਤ ਹੈ ਜਿਸ ਵਿੱਚ ਫਿਰੋਜ਼ ਖਾਨ, ਅਕਸ਼ੈ ਕੁਮਾਰ, ਕੈਟਰੀਨਾ ਕੈਫ, ਅਨਿਲ ਕਪੂਰ, ਨਾਨਾ ਪਾਟੇਕਰ ਅਤੇ ਪਰੇਸ਼ ਰਾਵਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ ਕ੍ਰਿਸਮਸ ਨੇੜੇ 20 ਦਸੰਬਰ 2024 ਨੂੰ ਰਿਲੀਜ਼ ਹੋਵੇਗੀ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।