Live Performance

05 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਮੁੰਬਈ ‘ਚ ਪੰਜਾਬੀ ਗਾਇਕੀ ਅਤੇ ਸੰਗ਼ੀਤ ਦਾ ਬੋਲਬਾਲਾ ਲਗਾਤਾਰ ਵੱਧ ਰਿਹਾ ਹੈ। ਹੁਣ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਮੁੰਬਈ ਵਿੱਚ ਆਪਣੀ ਪਹਿਲੀ ਲਾਈਵ ਪ੍ਰੋਫੋਰਮੈਸ ਨੂੰ ਜਲਦ ਅੰਜ਼ਾਮ ਦੇਣ ਜਾ ਰਹੇ ਹਨ। ਲੋਕ ਗਾਇਕੀ ਦੀ ਇੱਕ ਅਭੁੱਲ ਸ਼ਾਮ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੇ ਇਸ ਪ੍ਰੋਗਰਾਮ ਦਾ ਆਯੋਜਨ 9 ਮਈ ਨੂੰ ਸ਼ਾਮ 7:30 ਵਜੇ ਮੁੰਬਈ ਦੇ ਨਹਿਰੂ ਸੈਂਟਰ ਵਿਖੇ ਕੀਤਾ ਜਾ ਰਿਹਾ ਹੈ, ਜਿਸ ਦੀਆਂ ਤਿਮਾਹੀਆਂ ਨੂੰ ਪ੍ਰਬੰਧਕਾਂ ਦੁਆਰਾ ਕਾਫ਼ੀ ਵੱਡੇ ਪੱਧਰ ‘ਤੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆ ਹਨ।

ਦੁਨੀਆਂ-ਭਰ ਵਿੱਚ ਆਪਣੀ ਸੂਫ਼ੀਆਨਾ ਅਤੇ ਅਨੂਠੀ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਗਾਇਕ ਆਪਣੇ ਇਸ ਸ਼ੋਅ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸਬੰਧੀ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਿਆ ਗਾਇਕ ਨੇ ਕਿਹਾ ਕਿ ‘ਵਡਾਲੀ ਬ੍ਰਦਰਜ਼’ ਤੋਂ ਬਾਅਦ ਇੱਥੇ ਆਪਣਾ ਸੋਲੋ ਗਾਇਨ ਪ੍ਰਦਰਸ਼ਨ ਲੈ ਕੇ ਦਰਸ਼ਕਾਂ ਸਨਮੁੱਖ ਹੋਣਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਬਾਲੀਵੁੱਡ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸ਼ੀਅਤਾਂ ਦੀ ਉਪ-ਸਥਿਤੀ ਨਾਲ ਅੋਤ ਪੋਤ ਹੋਣ ਜਾ ਰਹੇ ਇਸ ਪ੍ਰੋਗਾਰਮ ‘ਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾਂ ਪ੍ਰਬੰਧਕਾ ਵੱਲੋ ਜਤਾਈ ਜਾ ਰਹੀ ਹੈ, ਜਿੰਨਾਂ ਅਨੁਸਾਰ ਸਤਿੰਦਰ ਸਰਤਾਜ਼ ਦੇ ਹਾਲ ਹੀ ਦੇ ਸ਼ੋਅਜ਼, ਜੋ ਕਾਫ਼ੀ ਕਾਮਯਾਬ ਅਤੇ ਸੋਲਡ ਆਊਟ ਰਹੇ ਤੋਂ ਬਾਅਦ ਸੂਫ਼ੀਆਨਾ ਗਾਇਕੀ ਨੂੰ ਸਮਰਪਿਤ ਇਹ ਇੱਕ ਹੋਰ ਗ੍ਰੈਂਡ ਸ਼ੋਅ ਹੋਵੇਗਾ, ਜਿਸ ਦੌਰਾਨ ਉਹ ਅਪਣੇ ਮੋਲੋਡੀਅਸ ਗਾਣਿਆ ਦਾ ਸ਼ਾਨਦਾਰ ਪ੍ਰਦਰਸ਼ਨ ਆਪਣੇ ਚਾਹੁਣ ਵਾਲਿਆ ਸਨਮੁੱਖ ਕਰਨਗੇ।

ਹਾਲ ਹੀ ਵਿੱਚ ਪ੍ਰਯਾਗਰਾਜ ਵਿਖੇ ਸੰਪੰਨ ਹੋਏ ਮਹਾਕੁੰਭ ਮੇਲੇ ਵਿੱਚ ਵੀ ਆਪਣੀ ਪ੍ਰਭਾਵੀ ਗਾਇਕੀ ਦਾ ਮੁਜ਼ਾਹਰਾ ਕਰਨ ਵਾਲੇ ਪੰਜਾਬੀ ਗਾਇਕ ਵਜੋ ਆਪਣੀ ਮੌਜੂਦਗੀ ਦਰਜ਼ ਕਰਵਾਉਣ ਦਾ ਮਾਣ ਹਾਸਲ ਕਰ ਚੁੱਕੇ ਲਖਵਿੰਦਰ ਵਡਾਲੀ ਐਲਬਮ ਗਾਇਕੀ ਦੇ ਨਾਲ-ਨਾਲ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਆਪਣੇ ਹੁਨਰ ਦਾ ਲੋਹਾ ਮੰਨਵਾ ਰਹੇ ਹਨ, ਜੋ ਅਉਣ ਵਾਲੇ ਦਿਨਾਂ ਵਿੱਚ ਅਪਣੇ ਕੁਝ ਹੋਰ ਉਮਦਾ ਗੀਤ ਲੈ ਕੇ ਵੀ ਸੰਗੀਤ ਪ੍ਰੇਮੀਆਂ ਸਾਹਮਣੇ ਆਉਣਗੇ।

ਸੰਖੇਪ: ਸੂਫ਼ੀ ਗਾਇਕ ਆਪਣੀ ਪਹਿਲੀ ਲਾਈਵ ਪ੍ਰੋਫੋਰਮੈਸ ਜਲਦ ਪੇਸ਼ ਕਰਨਗੇ, ਅਤੇ ਇਸ ਇਵੈਂਟ ਦੀ ਤਾਰੀਖ ਨੂੰ ਲੈ ਕੇ ਚਰਚਾ ਜਾਰੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।