ਬਠਿੰਡਾ 30 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਿਵਲ ਹਸਪਤਾਲ ‘ਚ ਲੱਖਾਂ ਰੁਪਏ ਦੇ ਹੋਏ ਤੇਲ ਘੁਟਾਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਹੋਣ ਤੋਂ ਬਾਅਦ ਹੁਣ ਬਾਅਦ ਹੁਣ ਸਿਹਤ ਵਿਭਾਗ ਵੀ ਹਰਕਤ ‘ਚ ਆ ਗਿਆ ਹੈ। ਸਿਹਤ ਵਿਭਾਗ ਨੇ ਸਿਵਲ ਹਸਪਤਾਲ ਬਠਿੰਡਾ ਦੇ ਉਸ ਸਮੇਂ ਦੇ ਐਸਐਮਓ ਡਾਕਟਰ ਗੁਰਮੇਲ ਸਿੰਘ, ਸੀਨੀਅਰ ਸਹਾਇਕ ਸੀਨਮ ਅਤੇ ਕੰਪਿਊਟਰ ਆਪਰੇਟਰ ਜਗਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਸਿਹਤ ਵਿਭਾਗ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਹੈ ਕਿ ਉਕਤ ਮੁਲਾਜ਼ਮਾਂ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਮਤਲਬ ਕੀਤਾ ਗਿਆ, ਜਦੋਂ ਕਿ ਸਿਹਤ ਵਿਭਾਗ ਅੰਦਰ ਮੁਲਾਜ਼ਮਾਂ ਦੀ ਮੁਅੱਤਲ ਨੂੰ ਤੇਲ ਘਟਾਲੇ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੇਲ ਘਟਾਲੇ ਦਾ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਸੀ, ਜਿਸ ਤੋਂ ਬਾਅਦ ਜ਼ਿਲ੍ਹੇ ਪਿੰਡ ਘੁੱਦਾ ਦੇ ਵਸਨੀਕ ਹਰਤੇਜ ਸਿੰਘ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਦੇ ਕੇ ਲੱਖਾਂ ਰੁਪਏ ਦੇ ਹੋਏ ਇਸ ਤੇਲ ਘਟਾਲੇ ਦੀ ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਵੇਲੇ ਦੇ ਐਸਐਮਓ ਡਾਕਟਰ ਗੁਰਮੇਲ ਸਿੰਘ ਨੇ ਹੋਰਨਾ ਮੁਲਾਜਮਾਂ ਨਾਲ ਮਿਲ ਕੇ ਕਰੀਬ 30 ਲੱਖ ਰੁਪਏ ਦਾ ਤੇਲ ਘੁਟਾਲਾ ਕੀਤਾ ਹੈ। ਉਸ ਨੇ ਦੱਸਿਆ ਸੀ ਕਿ ਕਿ ਐਸਐਮਓ ਡਾਕਟਰ ਗੁਰਮੇਲ ਸਿੰਘ ਨੇ ਹੋਰਨਾਂ ਮੁਲਾਜ਼ਮਾਂ ਨਾਲ ਮਿਲ ਕੇ ਡੀਜ਼ਲ ਅਤੇ ਪੈਟਰੋਲ ਦੇ ਵਾਧੂ ਬਿੱਲ ਪਾਸ ਕਰਵਾਏ ਹਨ। ਉਸਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕਈ ਅਜਿਹੀਆਂ ਗੱਡੀਆਂ ਵਿੱਚ ਤੇਲ ਪਵਾਇਆ ਗਿਆ ਜਿਸ ਦਾ ਕੋਈ ਅਤਾ ਪਤਾ ਨਹੀਂ ਹੈ। ਕਈ ਅਜਿਹੀਆਂ ਗੱਡੀਆਂ ਵਿੱਚ ਵੀ ਡੀਜਲ ਤੇ ਪੈਟਰੋਲ ਪਵਾਇਆ ਗਿਆ, ਜਿੰਨ੍ਹਾਂ ਦੇ ਨੰਬਰਾਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ। ਉਸਨੇ ਦੱਸਿਆ ਕਿ 2 ਅਪ੍ਰੈਲ 2025 ਨੂੰ ਉਸਨੇ ਇਸ ਘਪਲੇ ਦੀ ਸ਼ਿਕਾਇਤ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਕੀਤੀ ਸੀ, ਪਰ ਉਸ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਬਾਅਦ ਉਸ ਨੇ ਸ਼ਿਕਾਇਤ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਕੀਤੀ, ਜਿੰਨ੍ਹਾਂ ਬਠਿੰਡਾ ਵਿਜੀਲੈਂਸ ਬਿਊਰੋ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਉਸਨੇ ਦੱਸਿਆ ਸੀ ਕਿ ਇਸ ਤੋਂ ਇਲਾਵਾ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਦੇ ਮਾਮਲੇ ਵਿੱਚ ਵੀ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ।
ਸੰਖੇਪ:-
ਬਠਿੰਡਾ ਸਿਵਲ ਹਸਪਤਾਲ ਵਿਚ ਲੱਖਾਂ ਰੁਪਏ ਦੇ ਤੇਲ ਘੋਟਾਲੇ ਦੀ ਜਾਂਚ ਦੇ ਚਲਦਿਆਂ ਤਤਕਾਲੀ ਐਸਐਮਓ ਸਮੇਤ 3 ਮੁਲਾਜ਼ਮਾਂ ਨੂੰ ਸਿਹਤ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ।