12 ਅਗਸਤ 2024 : ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਹੌਰਰ-ਕਾਮੇਡੀ ਫਿਲਮ ‘ਸਤ੍ਰੀ 2’ ਅਗਲੇ ਕੁਝ ਦਿਨਾਂ ‘ਚ ਪਰਦੇ ‘ਤੇ ਆਉਣ ਵਾਲੀ ਹੈ। ਫਿਲਮ ਦੀ ਰਿਲੀਜ਼ ‘ਚ ਬਹੁਤ ਘੱਟ ਸਮਾਂ ਬਚਿਆ ਹੈ। ਇਸ ਦੌਰਾਨ ‘ਸਤ੍ਰੀ 2’ ਐਡਵਾਂਸ ਬੁਕਿੰਗ ‘ਚ ਚੰਗੀ ਕਮਾਈ ਕਰ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਪਹਿਲੇ ਦਿਨ ਫਿਲਮ ਦੀਆਂ 60 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਐਡਵਾਂਸ ਬੁਕਿੰਗ ਰਾਹੀਂ ਫਿਲਮ ਨੇ ਕਿੰਨਾ ਕਾਰੋਬਾਰ ਕੀਤਾ ਹੈ।
ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ‘ਸਤ੍ਰੀ 2’ ਸਾਲ 2024 ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਹੈ। ਫਿਲਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ। ਇਹੀ ਕਾਰਨ ਹੈ ਕਿ ਐਡਵਾਂਸ ਬੁਕਿੰਗ ‘ਚ ਫਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਕਨੀਲਕ ਦੀ ਰਿਪੋਰਟ ਦੇ ਅਨੁਸਾਰ, ਸ਼ੁਰੂਆਤੀ ਦਿਨ ‘ਸਤ੍ਰੀ 2’ ਦੀਆਂ ਹੁਣ ਤੱਕ 64,522 ਟਿਕਟਾਂ ਵਿਕੀਆਂ ਹਨ। ਫਿਲਮ ਰਿਲੀਜ਼ ਤੋਂ ਪਹਿਲਾਂ ਹੀ 2.23 ਕਰੋੜ ਰੁਪਏ ਕਮਾ ਚੁੱਕੀ ਹੈ।