01 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਰਾਤ ਤੋਂ ਪੈ ਰਹੀ ਬਰਸਾਤ ਅਤੇ ਬੁੱਢਾ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੀ ਦੋਹਰੀ ਮਾਰ ਲੁਧਿਆਣਾ ਵਾਸੀਆਂ ਲਈ ਘਾਤਕ ਸਿੱਧ ਹੁੰਦੀ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਸ਼ਹਿਰੀ ਆਬਾਦੀ ਚੰਦਰ ਨਗਰ ਤੋ ਗੁਜਰ ਦਾ ਬੁੱਢਾ ਦਰਿਆ ਪੂਰੀ ਤਰ੍ਹਾਂ ਓਵਰਫਲੋ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੁੱਢਾ ਦਰਿਆ ਕੰਢੇ ਆਰਜੀ ਬੰਨ ਲਗਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਕਰ ਯੋਗ ਹੈ ਕਿ ਜਿੱਥੇ ਬੁੱਢਾ ਦਰਿਆ ਓਵਰਫਲੋ ਹੋਣ ਲੁਧਿਆਣਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਪਾ ਰਹੀ ਅਤੇ ਇਸ ਦੇ ਨਾਲ ਲਗਾਤਾਰ ਹੋ ਰਹੀ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਚ ਦਾਖਿਲ ਹੋ ਚੁੱਕਿਆ ਹੈ। ਸੜਕਾਂ ਤੇ ਯਾਤਾਯਾਤ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਸੜਕਾਂ ਅਤੇ ਗਲੀਆਂ ਚ ਖੜੇ ਵਾਹਨ ਪਾਣੀ ਦੇ ਬਹਾ ਚ ਰੋਡ ਦੇ ਦਿਖਾਈ ਦੇ ਰਹੇ ਹਨ। ਭਾਰੀ ਮੀਹ ਕਾਰਨ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਬੁੱਢਾ ਦਰਿਆ ਦਾ ਜਾਇਜ਼ਾ ਜਾ ਰਿਹਾ ਹੈ। ਹਾਲਾਤਾਂ ਦੀ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਤੁਰੰਤ ਪ੍ਰਭਾਵ ਨਾਲ ਡਾਇੰਗ ਇੰਡਸਟਰੀ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।