Stock Market Opening(ਪੰਜਾਬੀ ਖਬਰਨਾਮਾ): ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅਤੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ‘ਚ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹੌਲੀ ਰਹੀ। ਬੈਂਕ ਨਿਫਟੀ ਸਮੇਤ ਆਈਟੀ ਅਤੇ ਆਟੋ ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੰਸਦ ਦਾ ਮਾਨਸੂਨ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਪਹਿਰ 1 ਵਜੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕਰਨਗੇ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
BSE ਦਾ ਸੈਂਸੈਕਸ 195.75 ਅੰਕ ਜਾਂ 0.24 ਫੀਸਦੀ ਦੀ ਗਿਰਾਵਟ ਨਾਲ 80,408 ‘ਤੇ ਖੁੱਲ੍ਹਿਆ ਅਤੇ NSE ਦਾ ਨਿਫਟੀ 85.15 (0.35 ਫੀਸਦੀ) ਦੀ ਗਿਰਾਵਟ ਨਾਲ 24,445 ‘ਤੇ ਖੁੱਲ੍ਹਿਆ।