20 ਸਿਤੰਬਰ 2024 : ਅਮਰੀਕੀ ਸੰਘੀ ਰਿਜ਼ਰਵ ਵੱਲੋਂ ਚਾਰ ਸਾਲਾਂ ਵਿਚ ਪਹਿਲੀ ਵਾਰ ਨੀਤੀਗਤ ਦਰਾਂ ਵਿਚ ਕਟੌਤੀ ਦੇ ਐਲਾਨ ਕਰਕੇ ਮਜ਼ਬੂਤ ਆਲਮੀ ਰੁਝਾਨਾਂ ਦਰਮਿਆਨ ਭਾਰਤੀ ਸ਼ੇਅਰ ਬਾਜ਼ਾਰ ਅੱਜ ਨਵੀਆਂ ਬੁਲੰਦੀਆਂ ’ਤੇ ਪਹੁੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 236.57 ਨੁਕਤਿਆਂ ਦੇ ਉਛਾਲ ਨਾਲ 83,184.80 ਦੀ ਨਵੇਂ ਸਿਖ਼ਰ ’ਤੇ ਬੰਦ ਹੋਇਆ। ਉਂਝ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ 825.38 ਨੁਕਤਿਆਂ ਦੇ ਉਛਾਲ ਨਾਲ 83,773.61 ਦੀ ਨਵੀਂ ਉਚਾਈ ਨੂੰ ਵੀ ਛੋਹਿਆ। ਐੱਨਐੱਸਈ ਦਾ ਨਿਫਟੀ 38.25 ਨੁਕਤਿਆਂ ਦੇ ਵਾਧੇ ਨਾਲ 25,415.80 ਉੱਤੇ ਬੰਦ ਹੋਇਆ। –

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।