(ਪੰਜਾਬੀ ਖ਼ਬਰਨਾਮਾ):ਦੇਰ ਰਾਤ ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਰੇਲ ਓਵਰ ਬ੍ਰਿਜ ਦੇ ਉੱਪਰ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਸ ਦੇ ਵਿੱਚੋਂ ਪਿੰਡ ਕਨਲਾ ਵਾਲੇ ਦੇ ਰਹਿਣ ਵਾਲੇ ਇੱਕ 17 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰਾਤ ਤਕਰੀਬਨ 10:30 ਵਜੇ ਦੇ ਕਰੀਬ ਜਲਾਲਾਬਾਦ ਦੇ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਬਣੇ ਰੇਲ ਓਵਰ ਬ੍ਰਿਜ ਤੇ ਇੱਕ ਆਈ20 ਕਾਰ ਤੇਜ਼ ਰਫਤਾਰ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਦੀ ਕਿ ਕਾਰ ਦੇ ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਜਿਸ ਵਿੱਚੋਂ ਦੋ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਪਿੰਡ ਕੰਨਲਾ ਵਾਲੇ ਦੇ ਰਹਿਣ ਵਾਲੇ 17 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਮ੍ਰਿਤਕ ਮਾਂ ਬਾਪ ਦਾ ਇਕਲੌਤਾ ਸੀ ਅਤੇ ਪਲੱਸ ਵਨ ਦੇ ਵਿੱਚ ਪੜਦਾ ਸੀ । ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਓਵਰ ਸਪੀਡ ਸੀ ਜਿਸ ਦੇ ਕਾਰਨ ਕਾਰ ਚਲਾਉਣ ਵਾਲਾ ਉਸ ਤੋਂ ਕੰਟਰੋਲ ਗਵਾ ਬੈਠਾ ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਤੋਂ ਮੋਟਰਸਾਈਕਲ ਤੇ ਆਪਣੇ ਦੋਸਤ ਦੇ ਨਾਲ ਬਾਜ਼ਾਰ ਜਾ ਰਿਹਾ ਇਹ ਕਹਿ ਕੇ ਨਿਕਲਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ। ਫਿਲਹਾਲ ਇਸ ਹਫਤੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਇੱਕ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਜਦਕਿ ਬਾਕੀ ਤਿੰਨ ਵੀ ਇਸ ਹਾਦਸੇ ਦੇ ਵਿੱਚ ਜਖਮੀ ਹੋਏ ਨੇ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।