ਨਵੀਂ ਦਿੱਲੀ, 24 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਹੌਲੀ ਗੇਂਦਬਾਜ਼ਾਂ ਲਈ ਅਨੁਕੂਲ ਪਿੱਚ ’ਤੇ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਮੈਚ ’ਚ ਮੰਗਲਵਾਰ ਨੂੰ ਜਦੋਂ ਇੰਗਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਜਦ ਆਹਮੋ-ਸਾਹਮਣੇ ਹੋਣਗੀਆਂ ਤਾਂ ਫੋਕਸ ਸਪਿਨ ਗੇਂਦਬਾਜ਼ਾਂ ’ਤੇ ਹੋਵੇਗਾ। ਇੰਗਲੈਂਡ ਦੀ ਟੀਮ ਅਜੇ ਤੱਕ ਆਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਦੇ ਸਕੀ ਹੈ ਪਰ ਦੋ ਵਾਰ ਦੀ ਚੈਂਪੀਅਨ ਟੀਮ ਜਿੱਤ ਦੇ ਰਾਹ ’ਤੇ ਪਰਤ ਆਈ ਹੈ।
ਸੁਪਰ ਅੱਠ ਗੇੜ ਦੇ ਪਹਿਲੇ ਮੈਚ ’ਚ ਸ਼੍ਰੀਲੰਕਾ ਨੂੰ 51 ਦੌੜਾਂ ਨਾਲ ਹਰਾਇਆ ਸੀ, ਜਿਸ ਕਾਰਨ ਉਸ ਦੀ ਨੈੱਟ ਰਨ ਰੇਟ ’ਚ ਵੀ ਸੁਧਾਰ ਹੋਇਆ ਹੈ ਤੇ ਉਹ ਅੰਕ ਸੂਚੀ ’ਚ ਚੋਟੀ ’ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਖਿਲਾਫ ਘੱਟ ਸਕੋਰ ਦਾ ਬਚਾਅ ਕਰਦੇ ਹੋਏ ਇੰਗਲੈਂਡ ਦੇ ਖਿਡਾਰੀ ਹਾਲਾਤ ਦੇ ਮੁਤਾਬਕ ਖੇਡੇ। ਇਸ ਦੇ ਸਪਿਨਰਾਂ ਨੇ ਆਪਣਾ ਕੰਮ ਬਾਖੂਬੀ ਕੀਤਾ, ਉਥੇ ਹੀ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਵੀ ਫਾਇਦੇਮੰਦ ਰਿਹਾ।
ਲੈੱਗ ਸਪਿਨਰ ਆਦਿਲ ਰਾਸ਼ਿਦ ਤੇ ਲੈਫਟ ਆਰਮ ਸਪਿਨਰ ਲਿਆਮ ਡਾਸਨ ਨੇ ਵੀ ਵਿਕਟਾਂ ਹਾਸਲ ਕੀਤੀਆਂ। ਚੰਗੀ ਆਫ ਸਪਿਨ ਗੇਂਦਬਾਜ਼ੀ ਤੋਂ ਇਲਾਵਾ ਵਿਲ ਜੈਕਸ ਨੇ ਲੋੜ ਪੈਣ ’ਤੇ ਉਪਯੋਗੀ ਪਾਰੀ ਵੀ ਖੇਡੀ ਹੈ ਤੇ ਇੰਗਲੈਂਡ ਨੂੰ ਕਈ ਵਾਰ ਮੁਸ਼ਕਲਾਂ ’ਚੋਂ ਬਾਹਰ ਕੱਢਿਆ ਹੈ। ਸਲਾਮੀ ਬੱਲੇਬਾਜ਼ ਫਿਲ ਸਾਲਟ ਸ਼੍ਰੀਲੰਕਾ ਖਿਲਾਫ ਚੰਗੀ ਪਾਰੀ ਖੇਡਣ ਤੋਂ ਬਾਅਦ ਫਾਰਮ ‘ਚ ਵਾਪਸੀ ਕਰ ਗਏ ਹਨ।
ਟੂਰਨਾਮੈਂਟ ਵਿੱਚ ਪਹਿਲੀ ਵਾਰ ਉਸ ਨੇ ਪਾਵਰਪਲੇ ਤੋਂ ਬਾਅਦ ਬੱਲੇਬਾਜ਼ੀ ਕੀਤੀ। ਜੋਸ ਬਟਲਰ ਦੀ ਫਾਰਮ ਚਿੰਤਾ ਦਾ ਕਾਰਨ ਬਣੀ ਹੋਈ ਹੈ ਪਰ ਉਸ ਨੂੰ ਕਪਤਾਨ ਹੈਰੀ ਬਰੂਕ ਦਾ ਸਮਰਥਨ ਹਾਸਲ ਹੈ। ਇੰਗਲੈਂਡ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਇਸ ਮੈਦਾਨ ’ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 3-0 ਨਾਲ ਜਿੱਤੀ ਸੀ। ਦੂਜੇ ਪਾਸੇ ਪਾਕਿਸਤਾਨ ਦਾ ਨਿਊਜ਼ੀਲੈਂਡ ਖਿਲਾਫ ਪਹਿਲਾ ਸੁਪਰ 8 ਮੈਚ ਮੀਂਹ ਕਾਰਨ ਧੋਤਾ ਗਿਆ ਸੀ, ਜਿਸ ਕਾਰਨ ਹੁਣ ਉਸ ਨੂੰ ਦੋਵੇਂ ਮੈਚ ਜਿੱਤਣੇ ਹੋਣਗੇ।
ਉਨ੍ਹਾਂ ਕੋਲ ਉਸਮਾਨ ਤਾਰਿਕ, ਸਾਈਮ ਅਯੂਬ, ਅਬਰਾਰ ਅਹਿਮਦ, ਸ਼ਾਦਾਬ ਖਾਨ ਤੇ ਮੁਹੰਮਦ ਨਵਾਜ਼ ਵਰਗੇ ਚੰਗੇ ਸਪਿਨਰ ਹਨ। ਹਾਲਾਂਕਿ ਬੱਲੇਬਾਜ਼ੀ ਚਿੰਤਾ ਦਾ ਕਾਰਨ ਹੈ, ਖਾਸ ਤੌਰ ’ਤੇ ਚੰਗੇ ਸਪਿਨਰਾਂ ਦੇ ਖਿਲਾਫ।
ਸੰਖੇਪ:-
