ਚੰਡੀਗੜ੍ਹ, 10 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੂੰ ਫੈਨਜ਼ ਨੂੰ ਵੱਡਾ ਤੋਹਫਾ ਦਿੱਤਾ ਹੈ। ਸੋਨਮ ਹਾਊਸਫੁੱਲ 5 ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁੱਡ ਫਿਲਮ ਵਿੱਚ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ।
ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨੇ ਕੁਝ ਸਮਾਂ ਪਹਿਲਾਂ ‘ਬਾਗੀ 4’ ਦਾ ਅਨਾਊਂਸਮੈਂਟ ਪੋਸਟਰ ਰਿਲੀਜ਼ ਕੀਤਾ ਸੀ। ਪਰ ਫਿਲਮ ਦੀ ਲੀਡ ਅਦਾਕਾਰਾ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਪਰ ਹੁਣ ਫਿਲਮ ਦੇ ਨਿਰਮਾਤਾਵਾਂ ਨੇ ਅਧਿਕਾਰਤ ਤੌਰ ‘ਤੇ ਫਿਲਮ ਦੀ ਲੀਡ ਹੀਰੋਇਨ ਦਾ ਐਲਾਨ ਕਰ ਦਿੱਤਾ ਹੈ।
ਇਸਦੀ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਹੈ। ਉਨ੍ਹਾਂ ਨੇ ਕਪੈਸ਼ਨ ਵਿੱਚ ਲਿਖਿਆ ਕਿ ਜਿਵੇਂ ਕਿ ਮੇਰੀ ਪਹਿਲੀ ਹਿੰਦੀ ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਲਗਭਗ ਖਤਮ ਹੋਣ ਵਾਲੀ ਹੈ, ਮੈਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਸਾਜਿਦ ਸਰ ਅਤੇ ਟੀਮ ਦੇ ਨਾਲ ਆਪਣੀ ਦੂਜੀ ਹਿੰਦੀ ਫਿਲਮ ਬਾਗੀ 4 ਦੀ ਸ਼ੂਟਿੰਗ ਸ਼ੁਰੂ ਕਰਨ ਦੇ ਨਾਲ ਆਪਣਾ ਸਫਰ ਜਾਰੀ ਰੱਖਾਂਗੀ !!
ਅਦਾਕਾਰਾ ਨੇ ਅੱਗੇ ਲਿਖਿਆ ਕਿ ਬਾਗੀ 4 ਦਾ ਹਿੱਸਾ ਬਣਨ ਲਈ ਉਤਸ਼ਾਹਿਤ ਅਤੇ @TigerShroff @SanjayDutt ਸਰ ਅਤੇ ਪੂਰੀ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ, ਮੈਂ ਇਸ ਤੋਂ ਵੱਧ ਮੁਬਾਰਕ ਅਤੇ ਸ਼ੁਕਰਗੁਜ਼ਾਰ ਨਹੀਂ ਹੋ ਸਕਦੀ 🙏🏼🙏🏼

ਟਾਈਗਰ ਸ਼ਰਾਫ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਬਾਗੀ 4 ‘ਚ ਸੋਨਮ ਬਾਜਵਾ ਦਾ ਸਵਾਗਤ ਕੀਤਾ ਹੈ। ਸੋਨਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਬਾਗੀ ਪਰਿਵਾਰ ਦੀ ਨਵੀਂ ਮੈਂਬਰ ਸੋਨਮ ਬਾਜਵਾ ਦਾ ਸੁਆਗਤ ਹੈ, ਸੋਨਮ ਬਾਜਵਾ ਬਾਗੀ ਪਰਿਵਾਰ ‘ਚ ਸ਼ਾਮਲ ਹੋ ਗਈ ਹੈ।

ਸੰਖੇਪ ਸਾਰ:

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਜਵਾ, ਜੋ ਹਾਲ ਹੀ ਵਿੱਚ ਫਿਲਮ “ਹਾਊਸਫੁਲ 5” ਵਿੱਚ ਅਦਾਕਾਰੀ ਕਰ ਰਹੀ ਹੈ, ਬਾਲੀਵੁੱਡ ਵਿੱਚ ਵੀ ਕਾਫੀ ਜਾਣੀ-ਪਛਾਣੀ ਹੋ ਚੁੱਕੀ ਹੈ। ਹੁਣ ਉਹ ਟਾਈਗਰ ਸ਼ਰਾਫ ਨਾਲ ਇੱਕ ਨਵੀਂ ਬਾਲੀਵੁੱਡ ਫਿਲਮ ਵਿੱਚ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਹ ਇੱਕ ਜਵਾਨ ਅਤੇ ਹਿੰਮਤ ਵਾਲੀ ਅਦਾਕਾਰਾ ਦੇ ਰੂਪ ਵਿੱਚ ਪ੍ਰਸਿੱਧ ਹੋਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।