23 ਸਤੰਬਰ 2024 : ਮੂੰਗਫਲੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਈ, ਪ੍ਰੋਟੀਨ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪ੍ਰਦਾਨ ਕਰਦੇ ਹਨ (Health Benefits of Peanuts)। ਇੱਕ ਉੱਚ ਕੈਲੋਰੀ ਸਨੈਕ ਹੋਣ ਦੇ ਬਾਵਜੂਦ, ਮੂੰਗਫ਼ਲੀ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੀ ਹੈ। ਕਈ ਲੋਕ ਇਸ ਨੂੰ ਭੁੰਨ ਕੇ ਖਾਂਦੇ ਹਨ, ਜਦਕਿ ਕੁਝ ਲੋਕ ਇਸ ਨੂੰ ਭਿੱਜ ਕੇ ਖਾਣਾ ਵੀ ਪਸੰਦ ਕਰਦੇ ਹਨ। ਦੋਵਾਂ ਤਰੀਕਿਆਂ ਨਾਲ ਇਸ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਇਸ ਲੇਖ ਵਿਚ ਜਾਣਦੇ ਹਾਂ ਕਿ ਮੂੰਗਫਲੀ ਨੂੰ ਸਨੈਕ ਦੇ ਤੌਰ ‘ਤੇ ਖਾਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਮੂੰਗਫ਼ਲੀ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਪੋਸ਼ਕ ਤੱਤ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰੇ ਰੱਖਦੇ ਹਨ, ਜਿਸ ਨਾਲ ਤੁਹਾਨੂੰ ਵਾਰ-ਵਾਰ ਖਾਣ ਦੀ ਇੱਛਾ ਮਹਿਸੂਸ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਭਾਰ ਘਟਾਉਣ ਦੇ ਲਿਹਾਜ਼ ਨਾਲ ਇਹ ਸਿਹਤਮੰਦ ਸਨੈਕ ਸਾਬਤ ਹੁੰਦਾ ਹੈ ਕਿਉਂਕਿ ਤੁਸੀਂ ਬਿਸਕੁਟ ਅਤੇ ਸਨੈਕਸ ਨਾਲੋਂ ਜ਼ਿਆਦਾ ਕੈਲੋਰੀ ਲੈਣ ਤੋਂ ਬਚਦੇ ਹੋ।
ਅੱਖਾਂ ਲਈ ਫਾਇਦੇਮੰਦ
ਮੂੰਗਫ਼ਲੀ ਵਿੱਚ ਮੌਜੂਦ ਜ਼ਿੰਕ ਅਤੇ ਵਿਟਾਮਿਨ ਈ ਤੁਹਾਡੀਆਂ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਜ਼ਿੰਕ ਸਰੀਰ ਨੂੰ ਵਿਟਾਮਿਨ ਏ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ, ਜੋ ਤੁਹਾਡੀ ਨਜ਼ਰ ਲਈ ਜ਼ਰੂਰੀ ਹੈ। ਜਦੋਂ ਕਿ ਵਿਟਾਮਿਨ ਈ ਮੋਤੀਆਬਿੰਦ ਅਤੇ ਹੋਰ ਉਮਰ ਨਾਲ ਸਬੰਧਤ ਅੱਖਾਂ ਦੀਆਂ ਸਮੱਸਿਆਵਾਂ ਨੂੰ ਰੋਕਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਨੂੰ ਚਾਹ ਦੇ ਸਮੇਂ ਦੇ ਸਨੈਕ ਵਜੋਂ ਚੁਣਨਾ ਇੱਕ ਚੰਗਾ ਫ਼ੈਸਲਾ ਹੈ।
ਦਿਲ ਨੂੰ ਸਿਹਤਮੰਦ ਰੱਖੇ
ਮੂੰਗਫ਼ਲੀ ‘ਚ ਮੌਜੂਦ ਮੈਗਨੀਸ਼ੀਅਮ, ਕਾਪਰ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਤੁਹਾਡੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਪੋਸ਼ਕ ਤੱਤ ਧਮਨੀਆਂ ਨੂੰ ਸਿਹਤਮੰਦ ਰੱਖਣ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਮੂੰਗਫ਼ਲੀ ‘ਚ ਮੌਜੂਦ ਮੋਨੋਅਨਸੈਚੁਰੇਟਿਡ ਫੈਟ, ਫਾਈਬਰ ਅਤੇ ਪ੍ਰੋਟੀਨ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ‘ਚ ਰੱਖਦੇ ਹਨ। ਜ਼ਿਕਰਯੋਗ ਹੈ ਕਿ ਇਹ ਪੋਸ਼ਕ ਤੱਤ ਖ਼ੂਨ ਦੇ ਥੱਕੇ ਬਣਨ ਤੋਂ ਵੀ ਰੋਕਦੇ ਹਨ ਅਤੇ ਕਈ ਅਧਿਐਨਾਂ ਤੋਂ ਇਹ ਵੀ ਸਬੂਤ ਮਿਲਦਾ ਹੈ ਕਿ ਰੋਜ਼ਾਨਾ ਖ਼ੁਰਾਕ ਵਿੱਚ ਮੂੰਗਫ਼ਲੀ ਦਾ ਸੇਵਨ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘੱਟ ਕਰਦਾ ਹੈ।
ਸਿਹਤਮੰਦ ਚਮੜੀ
ਮੂੰਗਫ਼ਲੀ ਸਿਹਤ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਮੂੰਗਫ਼ਲੀ ਵਿੱਚ ਮੌਜੂਦ ਵਿਟਾਮਿਨ ਈ ਅਤੇ ਹੋਰ ਐਂਟੀਆਕਸੀਡੈਂਟ ਤੁਹਾਡੀ ਚਮੜੀ ਨੂੰ ਫ੍ਰੀ ਰੈਡੀਕਲ ਨੁਕਸਾਨ ਤੋਂ ਬਚਾਉਂਦੇ ਹਨ। ਸਰਦੀ ਦਾ ਮੌਸਮ ਆਉਣ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਸੁੱਕੀ ਚਮੜੀ ਦੀ ਸਮੱਸਿਆ ਹੋਣ ਲੱਗਦੀ ਹੈ, ਉਨ੍ਹਾਂ ਨੂੰ ਮੂੰਗਫ਼ਲੀ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਦਾਗ-ਧੱਬੇ, ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।