15 ਅਕਤੂਬਰ 2024 : ਸਮ੍ਰਿਤੀ ਇਰਾਨੀ ਅੱਜ ਰਾਜਨੀਤੀ ਦੀ ਦੁਨੀਆ ਵਿੱਚ ਕਾਫੀ ਐਕਟਿਵ ਹੈ। ਇੱਕ ਸਮਾਂ ਸੀ ਜਦੋਂ ਉਹ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸੀ। ਉਨ੍ਹਾਂ ਨੂੰ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਤੋਂ ਘਰ-ਘਰ ਵਿੱਚ ਪਛਾਣ ਮਿਲੀ। ਹੁਣ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਉਹ 15 ਸਾਲ ਬਾਅਦ ਟੀਵੀ ‘ਚ ਵਾਪਸੀ ਕਰ ਸਕਦੀ ਹੈ। ਉਹ ਮਸ਼ਹੂਰ ਸ਼ੋਅ ‘ਅਨੁਪਮਾ’ ਵਿੱਚ ਜਲਦ ਹੀ ਨਜ਼ਰ ਆਉਣ ਵਾਲੀ ਹਨ।
ਅਨੁਪਮਾ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਸ਼ੋਅ ‘ਚ 15 ਸਾਲ ਦਾ ਲੀਪ ਆਇਆ ਹੈ। ਸ਼ੋਅ ਵਿੱਚ ਕਈ ਨਵੇਂ ਕਿਰਦਾਰਾਂ ਦੀ ਐਂਟਰੀ ਹੋਈ ਹੈ ਅਤੇ ਪੁਰਾਣੇ ਕਿਰਦਾਰਾਂ ਨੇ ਅਲਵਿਦਾ ਕਿਹਾ ਹੈ। ਰੂਪਾਲੀ ਗਾਂਗੁਲੀ, ਅਰਵਿੰਦ ਵੈਦਿਆ ਅਤੇ ਅਲਪਨਾ ਬੁੱਚ ਅਜੇ ਵੀ ਸ਼ੋਅ ਦਾ ਹਿੱਸਾ ਹਨ। ਟਾਈਮਜ਼ ਨਾਓ ਦੇ ਮੁਤਾਬਕ, ਸਮ੍ਰਿਤੀ ਪੋਸਟ-ਜਨਰੇਸ਼ਨ ਲੀਪ ਦਾ ਹਿੱਸਾ ਹੋਵੇਗੀ। ਹਾਲਾਂਕਿ ਸ਼ੋਅ ‘ਚ ਸਮ੍ਰਿਤੀ ਦੀ ਐਂਟਰੀ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਕਾਬਿਲੇਗੌਰ ਹੈ ਕਿ ਸਮ੍ਰਿਤੀ ਇਰਾਨੀ ਨੇ ਟੀਵੀ ਸੀਰੀਜ਼ ‘ਆਤਿਸ਼’ ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ‘ਕਿਉੰਕੀ ਸਾਸ ਭੀ ਕਭੀ ਬਹੂ ਥੀ’ ਵਿੱਚ ਤੁਲਸੀ ਵਿਰਾਨੀ ਦਾ ਕਿਰਦਾਰ ਨਿਭਾਇਆ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਸਮ੍ਰਿਤੀ ਇਰਾਨੀ ‘ਰਾਮਾਇਣ’ ‘ਚ ਨਜ਼ਰ ਆਈ। ਉਨ੍ਹਾਂ ਨੇ ਨਿਤੀਸ਼ ਭਾਰਦਵਾਜ ਨਾਲ ਇਸ ਸ਼ੋਅ ਵਿੱਚ ਮਾਤਾ ਸੀਤਾ ਦੀ ਭੂਮਿਕਾ ਨਿਭਾਈ ਸੀ।