23 ਸਤੰਬਰ 2024 : Things To Avoid in Skincare: ਸਕਿਨ ਦੀ ਦੇਖਭਾਲ (Skincare) ਲਈ ਅਸੀਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਦੇ ਹਾਂ। ਮੁਹਾਸੇ ਠੀਕ ਕਰਨ ਤੋਂ ਲੈ ਕੇ ਦਾਗ-ਧੱਬੇ ਦੂਰ ਕਰਨ ਲਈ ਹਰ ਪਰੇਸ਼ਾਨੀ ਦਾ ਕੋਈ ਨਾ ਕੋਈ ਇਲਾਜ ਘਰੇਲੂ ਨੁਸਖਿਆਂ ‘ਚ ਮਿਲ ਹੀ ਜਾਂਦਾ ਹੈ। ਪਰ ਤੁਸੀਂ ਅਨਜਾਣੇ ‘ਚ ਬਹੁਤ ਸਾਰੀਆਂ ਚੀਜ਼ਾਂ (Things to Avoid Putting on Skin) ਦਾ ਇਸਤੇਮਾਲ ਕਰਦੇ ਹੋ। ਜੋ ਤੁਹਾਡੀ ਸਕਿਨ ਨੂੰ ਫਾਇਦੇ ਦੇਣ ਦੀ ਬਜਾਏ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਆਰਟੀਕਲ ‘ਚ ਇਨ੍ਹਾਂ ਚੀਜ਼ਾਂ (Harmful Skincare Products) ਬਾਰੇ ਦੱਸਾਂਗੇ। ਜਿਨ੍ਹਾਂ ਦਾ ਤੁਹਾਨੂੰ ਕਦੇ ਵੀ ਆਪਣੀ ਚਮੜੀ ‘ਤੇ ਵਰਤੋਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ।

ਨਿੰਬੂ ਦਾ ਰਸ ਇਕ ਨੇਚੂਰਲ ਬਲੀਚਿੰਗ ਏਜੰਟ ਹੈ ਪਰ ਇਹ ਸਕਿਨ ਦੇ ਪੀਐੱਚ ਨੂੰ ਵਿਗਾੜ ਸਕਦਾ ਹੈ। ਇਸ ਨਾਲ ਸਕਿਨ ਡ੍ਰਾਈ ਬਣ ਸਕਦੀ ਹੈ। ਇਸ ਤੋਂ ਇਲਾਵਾ ਨਿੰਬੂ ਦਾ ਰਸ ਸਕਿਨ ਨੂੰ ਸੂਰਜ ਦੀਆਂ ਕਿਰਨਾਂ ਪ੍ਰਤੀ ਸੰਵੇਦਨਸ਼ੀਲ ਬਣਾ ਸਕਦਾ ਹੈ। ਜਿਸ ਨਾਲ ਝੁਲਸਣ ਦਾ ਖ਼ਤਰਾ ਵਧ ਜਾਂਦਾ ਹੈ।

ਬੇਕਿੰਗ ਸੋਡਾ

ਬੇਕਿੰਗ ਸੋਡੇ ਦਾ ਇਸਤੇਮਾਲ ਇਕ ਸਕਰੱਬ ਦੀ ਤਰ੍ਹਾਂ ਕੀਤਾ ਜਾਂਦਾ ਹੈ ਪਰ ਇਹ ਸਕਿਨ ਨੂੰ ਰੁੱਖਾ ਤੇ ਖ਼ਰਾਬ ਕਰ ਦਿੰਦਾ ਹੈ। ਇਹ ਸਕਿਨ ਦੇ ਨੇਚੂਰਲ ਤੇਲ ਨੂੰ ਹਟਾ ਦਿੰਦਾ ਹੈ ।ਜਿਸ ਨਾਲ ਇਹ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ।

ਟੁੱਥਪੇਸਟ

ਟੁੱਥਪੇਸਟ ਦਾ ਇਸਤੇਮਾਲ ਮੁਹਾਸਿਆਂ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ ਪਰ ਇਹ ਸਕਿਨ ‘ਚ ਜਲਨ ਤੇ ਸੋਜ ਪੈਂਦਾ ਕਰ ਸਕਦਾ ਹੈ। ਟੁੱਥਪੇਸਟ ‘ਚ ਮੌਜੂਦ ਕੈਮੀਕਲ ਤੁਹਾਡੀ ਸਕਿਨ ਦੇ ਨੇਚੂਰਲ ਤੇਲ ਨੂੰ ਹਟਾ ਸਕਦੇ ਹਨ ਤੇ ਇਸ ਨਾਲ ਮੁਹਾਸਿਆਂ ਦੀ ਸਮੱਸਿਆ ਵਧ ਸਕਦੀ ਹੈ।

ਅਲਕੋਹਲ

ਅਲਕੋਹਲ ਦਾ ਇਸਤੇਮਾਲ ਚਮੜੀ ਦੇ ਸਾਫ਼ ਕਰਨ ਲਈ ਕੀਤਾ ਜਾਂਦਾ ਹੈ ਪਰ ਇਹ ਸਕਿਨ ਨੂੰ ਰੁੱਖਾ ਤੇ ਡ੍ਰਾਈ ਬਣ ਸਕਦੀ ਹੈ। ਸ਼ਰਾਬ ਤੁਹਾਡੀ ਚਮੜੀ ਦੇ ਨੇਚੂਰਲ ਤੇਲ ਨੂੰ ਹਟਾ ਸਕਦੀ ਹੈ। ਜਿਸ ਨਾਲ ਇਹ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ।

ਆਂਡੇ ਦਾ ਸਫ਼ੇਦ ਭਾਗ

ਆਂਡੇ ਦੇ ਸਫ਼ੇਦ ਭਾਗ ਦਾ ਇਸਤੇਮਾਲ ਮੁਹਾਸਿਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਸ ਨਾਲ ਸਕਿਨ ਰੁੱਖੀ ਹੋ ਜਾਂਦੀ ਹੈ ਤੇ ਜਿਸ ਨਾਲ ਜਲਨ ਪੈਂਦਾ ਹੋ ਜਾਂਦੀ ਹੈ। ਆਂਡੇ ਦੇ ਸਫ਼ੇਦ ਭਾਗ ‘ਚ ਮੌਜੂਦ ਇੰਜ਼ਾਇਮ ਸਕਿਨ ਦੇ ਪ੍ਰੋਟੀਨ ਨੂੰ ਤੋੜ ਸਕਦੇ ਹਨ। ਜਿਸ ਨਾਲ ਇਹ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ।

ਚੀਨੀ

ਖੰਡ ਦਾ ਇਸਤੇਮਾਲ ਇਕ ਸਕਰਬ ਦੇ ਰੂਪ ‘ਚ ਕੀਤਾ ਜਾਂਦਾ ਹੈ। ਪਰ ਇਸ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ ਤੇ ਇਸ ਦੇ ਕਣ ਸਕਿਨ ਨੂੰ ਛਿੱਲ ਸਕਦੇ ਹਨ। ਜਿਸ ਨਾਲ ਇਹ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ।

ਸਿਰਕਾ

ਸਿਰਕੇ ਦਾ ਇਸਤੇਮਾਲ ਵੀ ਸਕਿਨ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਪਰ ਇਹ ਸਕਿਨ ‘ਚ ਜਲਨ ਪੈਂਦਾ ਹੋ ਸਕਦਾ ਹੈ। ਸਿਰਕਾ ਸਕਿਨ ਦੇ ਪੀਐੱਚ ਨੂੰ ਵਿਗਾੜ ਸਕਦਾ ਹੈ।

ਖੀਰੇ ਦਾ ਰਸ

ਖੀਰੇ ਦਾ ਰਸ ਸਕਿਨ ਨੂੰ ਹਾਈਡ੍ਰੇਟ ਕਰਨ ਲਈ ਕੀਤਾ ਜਾਂਦਾ ਹੈ। ਇਹ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਖੀਰੇ ਦੇ ਰਸ ‘ਚ ਮੌਜੂਦ ਇੰਜ਼ਾਇਮ ਸਕਿਨ ਦੇ ਪ੍ਰੋਟੀਨ ਨੂੰ ਤੋੜ ਸਕਦੇ ਹਨ। ਜਿਸ ਨਾਲ ਸਕਿਨ ਜ਼ਿਆਦਾ ਸੈਂਸਟਿਵ ਹੋ ਜਾਂਦੀ ਹੈ।

ਟਮਾਟਰ ਦਾ ਰਸ

ਟਮਾਟਰ ਦਾ ਰਸ ਸਕਿਨ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ ਪਰ ਇਸ ਨਾਲ ਚਮੜੀ ਰੁੱਖੀ ਹੋ ਜਾਂਦੀ ਹੈ ਤੇ ਇਸ ਨਾਲ ਜਲਨ ਹੋ ਸਕਦੀ ਹੈ। ਟਮਾਟਰ ਦੇ ਰਸ ‘ਚ ਮੌਜੂਦ ਐਸਿਡ ਚਮੜੀ ਦੇ ਪੀਐੱਚ ਨੂੰ ਵਿਗਾੜ ਸਕਦਾ ਹੈ।

ਹਾਈਡਰੋਜਨ ਪਰਆਕਸਾਈਡ

ਹਾਈਡਰੋਜਨ ਪਰਆਕਸਾਈਡ ਦਾ ਇਸਤੇਮਾਲ ਮੁਹਾਸਿਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ। ਇਸ ਨਾਲ ਸਕਿਨ ਖ਼ਰਾਬ ਹੋ ਸਕਦੀ ਹੈ। ਹਾਈਡਰੋਜਨ ਪਰਆਕਸਾਈਡ ਚਮੜੀ ਨੂੰ ਰੁੱਖੀ ਬਣਾ ਦਿੰਦਾ ਹੈ। ਜਿਸ ਨਾਲ ਮੁਹਾਸਿਆਂ ਦੀ ਸਮੱਸਿਆ ਹੋਰ ਵਧ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।