7 ਜੂਨ (ਪੰਜਾਬੀ ਖਬਰਨਾਮਾ):ਕੰਗਨਾ ਰਣੌਤ ਮੰਡੀ ਲੋਕ ਸਭਾ ਸੀਟ ਤੋਂ ਲੋਕਾਂ ਦਾ ਪਿਆਰ ਹਾਸਲ ਕਰਨ ‘ਚ ਸਫਲ ਰਹੀ ਪਰ ਹਿਮਾਚਲ ਪ੍ਰਦੇਸ਼ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਵਿਰੋਧੀਆਂ ਦੀ ਨਫਰਤ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਹਵਾਈ ਅੱਡੇ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੀ ਇੱਕ ਮਹਿਲਾ ਜਵਾਨ ਨੇ ਭੀੜ ਵਿੱਚ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਕੰਗਨਾ ਨੂੰ ਥੱਪੜ ਮਾਰਨ ਵਾਲੀ ਮਹਿਲਾ ਸਿਪਾਹੀ ਦਾ ਨਾਂ ਕੁਲਵਿੰਦਰ ਕੌਰ ਹੈ।

ਕੁਲਵਿੰਦਰ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਦਿੱਤੇ ਬਿਆਨ ‘ਤੇ ਕੰਗਨਾ ਤੋਂ ਨਾਖੁਸ਼ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਪੰਜਾਬ ਦੀਆਂ ਔਰਤਾਂ ਨੇ ਪੈਸੇ ਲਈ ਕਿਸਾਨ ਅੰਦੋਲਨ ‘ਚ ਹਿੱਸਾ ਲਿਆ ਸੀ। ਮਹਿਲਾ ਕਾਂਸਟੇਬਲ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਮੁਅੱਤਲ ਕਰ ਦਿੱਤਾ ਜਾਵੇਗਾ।

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕੀਤੀ ਤਰੀਫ 

ਇਸੇ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, “ਬਹੁਤ ਵਧੀਆ ਕੀਤਾ…ਚੰਗੀ ਤਰ੍ਹਾਂ ਅੱਜ ਕੰਗਨਾ ਨੂੰ ਪਰਿਭਾਸ਼ਾ ਸਮਝ ਲੱਗ ਗਈ ਹੋਊ ਪੰਜਾਬੀ ਕੌਣ ਹੁੰਦੇ। ਇੱਕ ਥੱਪੜ ਨੇ ਇਸ ਦੇ ਦਿਮਾਗ ਦੇ ਪੁਰਜ਼ੇ ਹਿਲਾ ਦਿੱਤੇ ਹੋਣਗੇ, ਪੰਜਾਬ ਪੰਜਾਬ ਹੀ ਹੁਣ ਇਸ ਨੂੰ ਸੁਫ਼ਨਿਆਂ ‘ਚ ਵੀ ਨਜ਼ਰ ਆਉ।”

ਕਿਸਾਨ ਆਗੂ ਜਗਬੀਰ ਘਸੋਲਾ ਨੇ ਦੱਸਿਆ ਸ਼ਲਾਘਾਯੋਗ 

ਦੱਸ ਦੇਈਏ ਕਿ  ਪੰਜਾਬੀ ਕਲਾਕਾਰ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਵੀ CISF ਮਹਿਲਾ ਸਿਪਾਹੀ ਦੇ ਸਮਰਥਨ ‘ਚ ਸਾਹਮਣੇ ਆਏ ਹਨ। ਹਰਿਆਣਾ ਐਮਐਸਪੀ ਕਾਨੂੰਨ ਮਾਰਚ ਦੇ ਕਨਵੀਨਰ ਅਤੇ ਕਿਸਾਨ ਆਗੂ ਜਗਬੀਰ ਘਸੋਲਾ ਨੇ ਮਹਿਲਾ ਜਵਾਨ ਦੀ ਕਾਰਵਾਈ ਨੂੰ ਸ਼ਲਾਘਾਯੋਗ ਦੱਸਿਆ। ਇਸਦੇ ਨਾਲ ਹੀ ਕਿਹਾ ਕਿ ਸੀਆਈਐਸਐਫ ਮਹਿਲਾ ਜਵਾਨਾਂ ਵੱਲੋਂ ਕੀਤੀ ਗਈ ਕਾਰਵਾਈ ‘ਤੇ ਪੂਰੇ ਦੇਸ਼ ਨੂੰ ਮਾਣ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਮਹਿਲਾ ਸਿਪਾਹੀ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਤਾਂ ਦੇਸ਼ ਭਰ ਦੇ ਕਿਸਾਨ ਇੱਕਜੁੱਟ ਹੋ ਕੇ ਵੱਡਾ ਅੰਦੋਲਨ ਸ਼ੁਰੂ ਕਰ ਸਕਦੇ ਹਨ।

ਹਰਿਆਣਾ ਐਮਐਸਪੀ ਕਾਨੂੰਨ ਮੋਰਚਾ ਦੇ ਕਨਵੀਨਰ ਅਤੇ ਕਿਸਾਨ ਆਗੂ ਜਗਬੀਰ ਘਸੋਲਾ ਨੇ ਮਹਿਲਾ ਸੀਆਈਐਸਐਫ ਸਿਪਾਹੀ ਵੱਲੋਂ ਕੀਤਾ ਹਮਲੇ ਨੂੰ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਗੁੱਸਾ ਹੈ ਅਤੇ ਕਿਸਾਨ ਦੀ ਧੀ ਨੇ ਕਿਸਾਨਾਂ ਤੋਂ ਬਦਲਾ ਲਿਆ ਹੈ। ਸਾਡਾ ਮਾਣ ਵਧਾਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।