(ਪੰਜਾਬੀ ਖਬਰਨਾਮਾ):ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇੱਰ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਹਨ। ਉਹ ਜੁੜਵਾ ਬੱਚਿਆਂ ਦੇ ਪਿਤਾ ਬਣੇ ਹਨ। ਇਸਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਦਿੱਤੀ ਹੈ।
ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਨਵ ਜੰਮੇ ਬੱਚਿਆਂ ਨਜ਼ਰ ਆ ਰਹੀਆਂ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ !! ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ 🙏🏻 ਮੈਂ 2 ਜੁੜਵਾਂ ਧੀਆਂ ਦਾ ਪਿਤਾ ਬਣਾ ਹਾਂ। ਸਭ ਤੋਂ ਵਧੀਆ ਭਾਵਨਾ। ❤️❤️ ਵਾਹਿਗੁਰੂ ਮੇਹਰ ਕਰੇਓ 🙏🏻❤️❤️