(ਪੰਜਾਬੀ ਖਬਰਨਾਮਾ) 25 ਮਈ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਸੀ। ਭਾਵੇਂ ਉਹ ਹੁਣ ਇਸ ਦੁਨੀਆ ‘ਚ ਨਹੀਂ ਰਹੇ ਪਰ ਲੋਕ ਉਨ੍ਹਾਂ ਦੇ ਕਈ ਹਿੱਟ ਗੀਤਾਂ ਕਾਰਨ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਕਈ ਗੀਤ ਰਿਲੀਜ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਹੈ। ਇਸੀ ਵਿਚਾਲੇ ਉਨ੍ਹਾਂ ਦਾ ਇਕ ਗੀਤ ਆਉਣ ਵਾਲਾ ਹੈ।
ਇਸਦੀ ਜਾਣਕਾਰੀ ਹੌਲੀਵੁੱਡ ਦੀ ਸਿੰਗਰ Stefflondon ਨੇ ਸੋਸ਼ਲ ਮੀਡਿਆ ਰਾਹੀ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਚ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਐਲਬਮ ਦੀ ਫੋਟੋ ਸ਼ੇਅਰ ਕਰ ਦੱਸਿਆ ਕਿ ISLAND 54 THE ALBUM – XX – JUNE…ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਗਾਇਕਾ ਦਾ ਗੀਤ “ਡਿਲੇਮਾ” ਅਗਲੇ ਮਹੀਨੇ ਯਾਨੀ ਕਿ ਜੂਨ ‘ਚ ਰਿਲੀਜ਼ ਹੋਵੇਗਾ।
ਸੱਤਵਾਂ ਗੀਤ ‘410’ ਹੋਇਆ ਸੀ ਰਿਲੀਜ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਸੱਤਵਾਂ ਗੀਤ ‘410’ ਰਿਲੀਜ਼ ਹੋਇਆ ਸੀ। ਸੰਨੀ ਮਾਲਟਨ ਨੇ ਆਪਣੇ ਯੂਟਿਊਬ ਚੈਨਲ ‘ਤੇ ਇਸ ਨੂੰ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਨੇ ਲਿਖਿਆ ਹੈ। ਖਾਸ ਗੱਲ ਇਹ ਹੈ ਕਿ ਗੀਤ ਦੀ ਵੀਡੀਓ ‘ਚ ਸਿੱਧੂ ਮੂਸੇਵਾਲਾ ਵੀ ਨਜ਼ਰ ਆ ਰਹੇ ਸਨ। ਸਿੱਧੂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਭਾਵੁਕ ਨਜ਼ਰ ਆ ਰਹੇ ਸਨ।
ਇਸ ਦਿਨ ਮਨਾਈ ਜਾਵੇਗੀ ਮੂਸੇਵਾਲਾ ਦੀ ਦੂਜੀ ਬਰਸੀ
ਜਿਕਰਯੋਗ 29 ਮਈ 2024 ਨੂੰ ਸਿੱਧੂ ਦੀ ਦੂਜੀ ਬਰਸੀ ਮਨਾਈ ਜਾਏਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਫਿਰ ਪ੍ਰਸ਼ੰਸਕ ਸਿੱਧੂ ਦੇ ਪਿੰਡ ਮਾਨਸਾ ਪਹੁੰਚਣਗੇ। ਸਿੱਧੂ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਲਿਖਿਆ, ਸਰਦਾਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੂਸਰੀ ਬਰਸੀ ਵਾਹਿਗੁਰੂ ਦੇ ਘਰੋ ਇੰਨਸਾਫ ਦੀ ਮੰਗ ਅਤੇ ਦਰਦ ਭਰੇ ਵਿਛੋੜੇ ਨੂੰ ਮੁੱਖ ਰੱਖਦਿਆ ਸ੍ਰੀ ਸੁੱਖਮਨੀ ਸਾਹਿਬ ਜੀ ਦੇ ਪਾਠ ਮਿਤੀ 29 ਮਈ 2024 ਗੁਰਦੁਆਰਾ ਬਾਬਾ ਮੜ੍ਹ ਸਾਹਿਬ ਜੀ ਜੰਡਿਆਲਾ ਮੰਜਕੀ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਆਪ ਜੀ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਦੀ ਹੈ।