burn

17 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): ਮੱਧ ਪ੍ਰਦੇਸ਼ ਵਿਚ ਦਮੋਹ ਜ਼ਿਲ੍ਹੇ ਦੇ ਹਟਾ ਥਾਣਾ ਖੇਤਰ ਵਿਚ ਵੀਰਵਾਰ ਰਾਤ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ। ਇੱਥੇ ਇਕ ਅਧਿਆਪਕ ਨੂੰ ਲੁੱਟਣ ਤੋਂ ਬਾਅਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਆਪਕ ਰਾਜੇਸ਼ ਤ੍ਰਿਪਾਠੀ (47) ਘਰੇਲੂ ਕੰਮ ਲਈ ਇਕ ਰਿਸ਼ਤੇਦਾਰ ਤੋਂ ਲਗਪਗ ਚਾਰ ਲੱਖ ਰੁਪਏ ਲੈ ਕੇ ਆਪਣੇ ਪਿੰਡ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਨੂੰ ਬਦਮਾਸ਼ਾਂ ਨੇ ਰੋਕਿਆ ਅਤੇ ਤਲਾਸ਼ੀ ਲੈ ਕੇ ਲੁੱਟ ਲਿਆ। ਵਿਰੋਧ ਕਰਨ ’ਤੇ ਉਨ੍ਹਾਂ ਅਧਿਆਪਕ ਨੂੰ ਕੁੱਟਮਾਰ ਮਗਰੋਂ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਜ਼ਿਲ੍ਹਾ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਰਾਜੇਸ਼ ਦੀ ਮੌਤ ਹੋ ਗਈ।

ਸੰਖੇਪ: ਮੱਧ ਪ੍ਰਦੇਸ਼ ‘ਚ ਅਧਿਆਪਕ ਨਾਲ ਦਿਲ ਦਹਿਲਾਉਣ ਵਾਲਾ ਕਤਲ, ਲੁੱਟ ਮਗਰੋਂ ਜ਼ਿੰਦਾ ਸਾੜ ਦਿੱਤਾ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।