(ਪੰਜਾਬੀ ਖਬਰਨਾਮਾ) 20 ਮਈ : ਦਿਲਜੀਤ ਦੋਸਾਂਝ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਵ ਕੰਸਰਟ ਵੀ ਕੀਤੇ ਹਨ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ। ਹੁਣ ਗਾਇਕ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਫੈਨਜ਼ ਦਿਲਜੀਤ ਦੀ ਫਿਲਮ ‘ਰੰਨਾਂ ‘ਚ ਧੰਨਾ’ ਦੀ ਕਾਫੀ ਉਡੀਕ ਕਰ ਰਹੇ ਸਨ, ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਫਿਲਮ ਨੂੰ ਨਹੀਂ ਬਣਾਇਆ ਜਾਵੇਗਾ।

ਦਰਅਸਲ, ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ਮੈਂ ਇੱਕ ਪੋਸਟ ਪਾਈ ਸੀ ਕੱਲ੍ਹ ਪਰਸੋਂ ਕੀ ‘ਰੰਨਾਂ ‘ਚ ਧੰਨਾ’ ਅਸੀ ਨਹੀਂ ਬਣਾ ਰਹੇ ਉਸਦਾ ਬਸ ਇਹੀ ਮਤਲਬ ਸੀ ਕਿ ਅਸੀ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫਿਲਮ ਨਹੀਂ ਕਰਦੇ ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ। ਇਸ ਤੋ ਬਿਨਾਂ ਪੋਸਟ ਦਾ ਕੋਈ ਮਤਲਬ ਨਹੀਂ ਸੀ।

ਉਨ੍ਹਾਂ ਨੇ ਅੱਗੇ ਕਿਹਾ ਕਿ  ਜ਼ਾਹਿਰ ਹੈ, ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ, ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਚੀਜ਼ਾ ਕੰਮ ਨਹੀਂ ਕਰਦੀਆਂ। ਮੈਂ ਅੱਜ ਇਹ ਤਾਂ ਲਿਖਿਆ ਕਿਉਂ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ। ਜੇਕਰ ਮੈਨੂੰ ਇੰਡਸਟਰੀ ਵਿੱਚ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਇੰਨਾ ਕ ਤਾਂ ਸਾਡਾ ਆਪਸ ਵਿੱਚ ਚੱਲਦਾ ਰਹਿੰਦਾ ਹੈ। ਮੈਂ ਇਹ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਈ ਹੈਗੀ…ਇਹ ਸਿਰਫ ਅਪਡੇਟ ਸੀ, ਜੋ ਤੁਸੀ ਰੋਜ਼ ਪੁੱਛ ਰਹੇ ਸੀ।

ਦਿਲਜੀਤ ਦੋਸਾਂਝ ਦੀ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ‘ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕੁਝ ਲਾਈਵ ਕੰਸਰਟ ਵੀ ਕੀਤੇ ਹਨ। ਜਿੱਥੇ ਉਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਦੇ ਦਿਲ ਜਿੱਤੇ ਸਨ। ਇਸਦੇ ਨਾਲ ਹੀ ਉਹ ਪੰਜਾਬੀ ਰੈਪਰ ਨਸੀਬ ਨਾਲ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਆਏ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।